ਪਾਰਟੀ ਵਲੋਂ ਸੌਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ-ਮਾਧੋਪੁਰ

ਪਾਰਟੀ ਵਲੋਂ ਸੌਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ-ਮਾਧੋਪੁਰ

ਫਤਿਹਗੜ ਸਾਹਿਬ, ਰੂਪ ਨਰੇਸ਼

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਸੂਬਾ ਪੱਧਰੀ ਜੱਥੇਬੰਦਕ ਢਾਂਚੇ ਲਈ ਵੱਡੇ ਅਹੁਦਿਆਂ ਵਿੱਚ ਤਬਦੀਲੀ ਕੀਤੀ ਗਈ ਹੈ। ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਓਹਨਾਂ ਦੇ ਤਜੁਰਬੇ ਅਤੇ ਅਕਾਲੀ ਸਿਆਸਤ ਵਿੱਚ ਪਾਏ ਵੱਡੇ ਯੋਗਦਾਨ ਨੂੰ ਵੇਖਦੇ ਹੋਏ ਪਾਰਟੀ ਦਾ ਵਿਸਥਾਰ ਕਰਦਿਆਂ ਪਿਛਲੇ ਦਿਨੀਂ ਪਾਰਟੀ ਦੇ ਮੇਹਨਤੀ ਵਰਕਰਾਂ ਅਤੇ ਆਗੂਆਂ ਨੂੰ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਗਿਆ।ਪਾਰਟੀ ਵੱਲੋਂ ਹਰਵੇਲ ਸਿੰਘ ਮਾਧੋਪੁਰ ਨੂੰ ਪਾਰਟੀ ਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਜਿਸ ਉਪਰੰਤ ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ ਹਲਕਾ ਬੱਸੀ ਪਠਾਣਾਂ ਨੇ ਹਰਵੇਲ ਸਿੰਘ ਮਾਧੋਪੁਰ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਨ ਤੇ ਸਿਰਪਾਉ ਪਾਕੇ ਸਨਮਾਨ ਕੀਤਾ। ਇਸ ਮੌਕੇ ਹਰਵੇਲ ਸਿੰਘ ਮਾਧੋਪੁਰ ਨੇ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਜਥੇਬੰਦੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਤੇ ਜੋ ਪਾਰਟੀ ਵਲੋਂ ਭਰੋਸਾ ਕੀਤਾ ਗਿਆ ਹੈ ਅਤੇ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਰਾਜੇਸ਼ ਸਿੰਗਲਾ ਸੂਬਾ ਪ੍ਰੈਸ ਸਕੱਤਰ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ,ਅਜੀਤ ਸਿੰਘ ਮੱਕੜ,ਭਗਤ ਸਿੰਘ ਪੰਜਕੋਹਾ,ਐਡਵੋਕੇਟ ਅਮਰਜੀਤ ਸਿੰਘ ਖਾਨਪੁਰ,ਦਲਬਾਰਾ ਸਿੰਘ,ਬਿਕਰਮਜੀਤ ਸਿੰਘ ਬਿਕੀ,ਗੁਰਚਰਨ ਸਿੰਘਬਮਨਾੜਾ,ਡਾ.ਰਵਿੰਦਰ ਸਿੰਘ,ਕ੍ਰਿਸ਼ਨ ਚੰਦ ਪ੍ਰਧਾਨ ਬੈਂਕ ਇੰਪਲਾਈਜ ਐਸੋਸੀਏਸ਼ਨ,ਜਗਦੀਪ ਸਿੰਘ ਸਿਰਥਲਾ,ਕੈਪਟਨ ਹਰਜਿੰਦਰ ਸਿੰਘ,ਪ੍ਰੇਮ ਸਿੰਘ ਖਾਲਸਾ, ਲੰਬੜਦਾਰ ਹਰਚੰਦ ਸਿੰਘ, ਸੁਰਧਾਨ ਸਿੰਘ,ਮਲਜੀਤ ਸਿੰਘ ਆਦਿ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *