
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ: ਆਬਜ਼ਰਵਰ 6 ਦਸੰਬਰ ਤੱਕ ਸੁਣਨਗੇ ਚੋਣਾਂ ਨਾਲ ਸੰਬੰਧਿਤ ਸਮੱਸਿਆਵਾਂ
ਫਤਹਿਗੜ੍ਹ ਸਾਹਿਬ, 4 ਦਸੰਬਰ:
ਪੰਜਾਬ ਰਾਜ ਚੋਣ ਕਮਿਸ਼ਨ ਨੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਸ਼ਾਂਤੀਪੂਰਨ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਾਜ ਭਰ ਵਿੱਚ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਬਜ਼ਰਵਰ ਵਜੋਂ ਤਾਇਨਾਤ ਕਰ ਦਿੱਤਾ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਇਨ੍ਹਾਂ ਚੋਣਾਂ ਲਈ ਸੀਨੀਅਰ ਪੀ.ਸੀ.ਐਸ ਅਧਿਕਾਰੀ ਜਗਜੀਤ ਸਿੰਘ ਨੂੰ ਅਬਜਰਵਰ ਤਾਇਨਾਤ ਕੀਤਾ ਗਿਆ ਹੈ। ਚੋਣ ਅਬਜਰਵਰ ਜਗਜੀਤ ਸਿੰਘ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਹਿਗੜ੍ਹ ਸਾਹਿਬ ਦੇ ਕਮਰਾ ਨੰਬਰ 117 ਵਿਖੇ 6 ਦਸੰਬਰ ਤੱਕ, ਆਮ ਲੋਕਾਂ ਦੀਆਂ, ਇਨ੍ਹਾਂ ਚੋਣਾਂ ਨਾਲ ਸੰਬੰਧਿਤ ਸਮੱਸਿਆਵਾਂ ਸੁਣਨਗੇ। ਕੋਈ ਵੀ ਉਮੀਦਵਾਰ ਜਾਂ ਨਾਗਰਿਕ ਚੋਣਾਂ ਸਬੰਧੀ, ਉਹਨਾਂ ਨਾਲ ਕਮਰਾ ਨੰਬਰ 117 ਵਿੱਚ ਮੁਲਾਕਾਤ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਮੋਬਾਈਲ ਨੰਬਰ 9056581148 ਜਾਂ ਈ-ਮੇਲ ਆਈਡੀ obs.zp.ps.fgs@outlook.com ਉਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਮਨਿੰਦਰ ਸਿੰਘ ਨੂੰ ਅਬਜਰਵਰ ਦੇ ਤਾਲਮੇਲ ਅਫਸਰ ਵਜੋਂ ਤਾਇਨਾਤ ਕੀਤਾ ਗਿਆ ਹੈ ਜਿਨਾਂ ਦਾ ਮੋਬਾਇਲ ਨੰਬਰ 9530594468 ਹੈ ਅਤੇ ਕੋਈ ਵੀ ਵਿਅਕਤੀ ਚੋਣਾਂ ਸਬੰਧੀ ਸਮੱਸਿਆ ਜਾਂ ਸੁਝਾਅ, ਇਨ੍ਹਾਂ ਨਾਲ ਵੀ ਸਾਂਝਾ ਕਰ ਸਕਦਾ ਹੈ।
This news is auto published from an agency/source and may be published as received.
