ਸਰਹਿੰਦ, ਰੂਪ ਨਰੇਸ਼:
ਕਾਂਗਰਸ ਪਾਰਟੀ ਵਲੋਂ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਬੂਥ ਤੇ ਪਿੰਡ ਪੱਧਰ ਤੱਕ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਤੇ ਜ਼ਿਲ੍ਹਾ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ ਵਲੋਂ ਬਸੀ ਤੇ ਖਮਾਣੋਂ ਬਲਾਕ ਦੇ ਵਰਕਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਵਰਕਰ ਘਰ-ਘਰ ਤੱਕ ਪੁਹੰਚ ਕਰਨ ਅਤੇ ਕਾਂਗਰਸ ਦਾ ਪ੍ਰਚਾਰ ਕਰਨ। ਹਰੇਕ ਬੂਥ ‘ਤੇ 21 ਮੈਂਬਰੀ ਅਤੇ ਮੰਡਲ ਪੱਧਰ ‘ਤੇ 31 ਮੈਂਬਰੀ ਕਮੇਟੀਆਂ ਬਨਣਗੀਆਂ।ਇਹ ਕਾਰਜ ਹਰੇਕ ਵਰਕਰ ਦੀ ਜ਼ਿੰਮੇਵਾਰੀ ਹੈ।ਜ਼ਿਲ੍ਹਾ ਪ੍ਰਧਾਨ ਤੇ ਹੋਰ ਕਾਂਗਰਸੀ ਅਹੁਦੇਦਾਰਾਂ ਵਲੋਂ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਮੀ ਚੰਦ ਭਟੇੜੀ ਬਲਾਕ ਪ੍ਰਧਾਨ ਬਸੀ,ਸਰਬਜੀਤ ਬਲਾਕ ਪ੍ਰਧਾਨ ਖਮਾਣੋਂ,ਡਾ. ਅਮਨਦੀਪ ਕੌਰ ਢੋਲੇਵਾਲ,ਗੁਰਮੀਤ ਸਿੰਘ, ਸੁਰਿੰਦਰ ਸਿੰਘ ਰਾਮਗੜ੍ਹ, ਹਰਬੰਸ ਸਿੰਘ ਪੰਧੇਰ,ਪ੍ਰੀਤਮ ਸਿੰਘ ਬਾਜਵਾ,ਹਰਨੇਕ ਸਿੰਘ ਦੀਵਾਨਾ,ਹੈਪੀ ਦੁੱਗਲ,ਅਸ਼ੋਕ ਗੌਤਮ ਤੇ ਹੋਰ ਆਗੂ ਵੀ ਹਾਜ਼ਰ ਸਨ।