ਜਹਰੀਲੀ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਰਕਾਰ ਕਰੇ ਸਖਤ ਤੋਂ ਸਖਤ ਕਾਰਵਾਈ- ਡਾ. ਰੋਹਟਾ

ਸਰਹਿੰਦ, ਰੂਪ ਨਰੇਸ਼: ਬੀਤੇ ਦਿਨੀ ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਵੱਖ-ਵੱਖ ਪਿੰਡਾਂ ਚ ਜਹਰੀਲੀ ਸ਼ਰਾਬ ਪੀਣ ਨਾਲ 21 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 10 ਹੋਰ ਵਿਅਕਤੀ, ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਜੋ ਕਿ ਬਹੁਤ ਹੀ ਦੁਖਦਾਈ ਘਟਨਾ ਹੈ, ਇਸ ਘਟਨਾ ਦੀ ਅਸੀਂ ਆਪਣੇ ਫਰੰਟ ਵੱਲੋਂ ਪੁਰਜ਼ੋਰ ਨਿਖੇਦੀ ਕਰਦੇ ਹਾਂ ਅਤੇ ਨਿੰਦਾ ਕਰਦੇ ਹਾਂ। ਇਹ ਬਿਆਨ ‘ ਦਾ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫਰੰਟ ਪੰਜਾਬ ‘ ਦੇ ਸੂਬਾ ਪ੍ਰਧਾਨ ਡਾਕਟਰ ਐਮ ਐਸ ਰੋਹਟਾ ਨੇ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਦਿੱਤਾ। ਓਹਨਾਂ ਕਿਹਾ ਕਿ ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਪੀੜਿਤ ਪਰਿਵਾਰਾਂ ਦੇ ਮਨਾਂ ਵਿੱਚ ਜਿੱਥੇ ਗਹਿਰਾ ਦੁੱਖ ਹੈ,ਘੋਰ ਉਦਾਸੀ ਹੈ। ਜਿਨਾਂ ਪਰਿਵਾਰਾਂ ਦੇ ਮੈਂਬਰ ਜਹਰੀਲੀ ਸ਼ਰਾਬ ਪੀਣ ਕਾਰਨ ਜ਼ਿੰਦਗੀ ਤੋਂ ਹੱਥ ਧੋ ਬੈਠੇ ਉਹਨਾਂ ਪਰਿਵਾਰਾਂ ਦੀ ਬਹੁਤ ਹੀ ਤਰਸਯੋਗ ਹਾਲਤ ਹੈ ਸੋ ਇਸ ਦੁੱਖ ਦੀ ਘੜੀ ਵਿੱਚ ਅਸੀਂ ਆਪਣੇ ਫਰੰਟ ਵੱਲੋਂ ਉਨਾਂ ਪਰਿਵਾਰਾਂ ਨਾਲ ਜਿੱਥੇ ਹਮਦਰਦੀ ਰੱਖਦੇ ਹਾਂ ਉਥੇ ਹੀ ਪੰਜਾਬ ਸਰਕਾਰ ਤੋਂ ਅਤੇ ਸੰਬੰਧਿਤ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਨਾਂ ਲੋਕਾਂ ਨੇ ਜਹਿਰੀਲੀ ਸ਼ਰਾਬ ਦਾ ਕਾਰੋਬਾਰ ਕੀਤਾ ਜਾਂ ਜਿਨਾਂ ਨੇ ਜਹਰੀਲੀ ਸ਼ਰਾਬ ਪੀੜਿਤ ਪਰਿਵਾਰਾਂ ਦੇ ਬੰਦਿਆਂ ਨੂੰ ਪਿਲਾਈ ਜਾਂ ਬੇਚੀ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਹਰੇਕ ਪਰਿਵਾਰ ਨੂੰ ਘੱਟੋ ਘੱਟ 25 ਲੱਖ ਰੁਪਏ ਦੇਣੇ ਚਾਹੀਦੇ ਹਨ ਅਤੇ ਓਹਨਾਂ ਦੇ ਬੱਚਿਆਂ ਦੀ ਪੜ੍ਹਾਈ ਫ੍ਰੀ ਕੀਤੀ ਜਾਵੇ ਜਦੋਂ ਤੱਕ ਓਹ ਪੜ੍ਹਨਾ ਚਾਹੁੰਦੇ ਹੋਣ। ਡਾ. ਰੋਹਟਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਦੇ ਸੁਦਾਗਰਾਂ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ। ਵੈਸੇ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਹਰ ਪਰਿਵਾਰ ਨੂੰ 10 ਲੱਖ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣੀ ਹੈ, ਉਸਦਾ ਫ਼ਰੰਟ ਸਵਾਗਤ ਕਰਦਾ ਹੈ ਤੇ ਓਹਨਾਂ ਦਾ ਧੰਨਵਾਦ ਕਰਦਾ ਹੈ।

Leave a Reply

Your email address will not be published. Required fields are marked *