ਡੇਰਾ ਬਾਬਾ ਬੁੱਧਦਾਸ ਚ ਪੋਹ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਬਸੀ ਪਠਾਣਾਂ, (ਉਦੇ ਧੀਮਾਨ ) ਪੋਹ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧਦਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਡੇਰੇ ਦੇ ਮਹੰਤ ਡਾ. ਸਿਕੰਦਰ ਸਿੰਘ ਨੇ ਬਾਬਾ ਜੀ ਦੇ ਦਰਬਾਰ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਧਰਮ ਦੀ ਰੱਖਿਆ ਲਈ ਬੇਮਿਸਾਲ ਸ਼ਹਾਦਤ ਦੇਣ ਵਾਲੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਡੇਰਾ ਬਾਬਾ ਬੁੱਧ ਦਾਸ ਨਾਲ ਜੁੜੀਆਂ ਸੰਗਤਾਂ ਵਲੋਂ ਸ਼ਹੀਦੀ ਸਭਾ ਦੌਰਾਨ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 100 ਸਾਲ ਤੋਂ ਵੱਧ ਸਮੇਂ ਤੋਂ ਸ਼ਰਧਾਲੂਆਂ ਲਈ ਲੰਗਰ ਲਗਾਇਆ ਜਾ ਰਿਹਾ ਹੈ। ਮਹੰਤ ਸਿਕੰਦਰ ਸਿੰਘ ਨੇ ਸੰਗਤ ਦੇ ਨਾਂਅ ਦਿੱਤੇ ਆਪਣੇ ਸੰਦੇਸ਼ ਵਿਚ ਕਿਹਾ ਸੱਚੇ ਦਿਲੋਂ ਕੀਤਾ ਪਰਮਾਤਮਾ ਦਾ ਨਾਮ ਸਿਮਰਨ ਸਾਨੂੰ ਬਹੁਤ ਸਕੂਨ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ, ਤਾ ਜੋ ਉਹ ਚੰਗੇ ਸੰਸਕਾਰ ਹਾਸਲ ਕਰਨ ਅਤੇ ਮਿਹਨਤ ਤੇ ਇਮਾਨਦਾਰੀ ਦੇ ਮਾਰਗ ਤੇ ਚੱਲਦੇ ਹੋਏ ਦੇਸ਼ ਦੀ ਤਰੱਕੀ ਵਿਚ ਆਪਣਾ ਬਣਦਾ ਹਿੱਸਾ ਪਾਉਣ ਦੇ ਯੋਗ ਬਣ ਸਕਣ। ਇਸ ਮੌਕੇ ਮੁੱਖ ਸੇਵਕਾ ਰੋਨੂ ਹੈਪੀ ਵਲੋਂ ਭਗਵਾਨ ਦੇ ਨਾਂਅ ਦਾ ਗੁਣਗਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਬਾਬਾ ਜੀ ਦੇ ਦਰਬਾਰ ਵਿਚ ਹਾਜ਼ਰੀ ਲਗਾਉਣ ਵਾਲਿਆਂ ਵਿੱਚ ਡਾ. ਆਫਤਾਬ, ਹਰਚੰਦ ਸਿੰਘ ਤੇ ਕਰਨੈਲ ਸਿੰਘ ਡੂਮਛੇੜੀ, ਖੁਸ਼ਵੰਤ ਰਾਏ ਥਾਪਰ, ਦੀਦਾਰ ਸਿੰਘ, ਪਿਆਰਾ ਸਿੰਘ, ਤ੍ਰਿਲੋਕ ਬਾਜਵਾ, ਰਿੰਕੂ ਬਾਜਵਾ, ਕੁਲਵਿੰਦਰ ਸਿੰਘ, ਗੁਰਸ਼ੇਰ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ ਘੋਲਾ, ਬਲਦੇਵ ਸਿੰਘ, ਪ੍ਰੀਤਮ ਸਿੰਘ, ਅਜੈਬ ਸਿੰਘ ਨਾਲ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਵੀ ਸ਼ਾਮਲ ਸਨ।

Leave a Reply

Your email address will not be published. Required fields are marked *