ਬੱਸੀ ਪਠਾਣਾਂ (ਉਦੇ ਧੀਮਾਨ ) ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਪ੍ਰਧਾਨਗੀ ਹੇਠ ਪ੍ਰਾਚੀਨ ਸ਼੍ਰੀ ਰਾਮ ਮੰਦਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਰਾਨੀਤਿਕ ਸੰਸਥਾਵਾਂ ਦੇ ਮੈਂਬਰਾਂ ਨੇ ਭਾਗ ਲਿਆ। ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਅਸਥਾਨ ਅਯੁੱਧਿਆ ਵਿਖੇ ਬਿਰਾਜਮਾਨ ਹੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਕਮੇਟੀ ਦੇ ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ ਅਤੇ ਮੰਦਰ ਦੇ ਪੁਜਾਰੀ ਸੇਵਕ ਰਾਮ ਸ਼ਰਮਾਂ ਨੇ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਪ੍ਰਾਚੀਨ ਸ਼੍ਰੀ ਰਾਮ ਮੰਦਰ ਵਿੱਚ 20-1-2024 ਤੋਂ 22-1-2024 ਤੱਕ ਪ੍ਰਾਣ ਪ੍ਰਤਿਸ਼ਠਾ ਉਤਸਵ ਮਨਾਇਆ ਜਾਵੇਗਾ ਕਿਉਂਕਿ ਇਸ ਦਿਨ ਲਈ ਸਾਡੇ ਪੁਰਖਿਆਂ ਨੇ ਲਗਭਗ 500 ਸਾਲਾਂ ਤੱਕ ਬਹੁਤ ਸੰਘਰਸ਼ ਕੀਤਾ ਅਤੇ ਬਹੁਤ ਸਾਰੇ ਮਹਾਨ ਸੇਵਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਸਾਡੇ ਸੰਤ ਸਮਾਜ ਨੇ ਇਸ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਦੀ ਬਦੌਲਤ ਅੱਜ ਸਾਨੂੰ ਇਹ ਸੌਭਾਗਿਆ ਦਾ ਦਿਹਾੜਾ ਮਿਲਿਆ ਹੈ, ਇਸ ਲਈ ਸਾਨੂੰ ਇਸ ਤਿਉਹਾਰ ਨੂੰ ਦੀਵਾਲੀ ਵਾਂਗ ਮਨਾਉਣਾ ਚਾਹੀਦਾ ਹੈ, ਇਸ ਲਈ ਸਾਰੀਆਂ ਸੰਸਥਾਵਾਂ ਨੂੰ ਇਸ ਸ਼ੁਭ ਕਾਰਜ ਵਿੱਚ ਪ੍ਰਾਚੀਨ ਸ਼੍ਰੀ ਰਾਮ ਮੰਦਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਸ਼੍ਰੀ ਰਾਮ ਨਾਟਕ ਤੇ ਸੋਸ਼ਲ ਕਲੱਬ ਦੇ ਪ੍ਰਧਾਨ ਨੀਰਜ ਕੌੜਾ, ਧੀਮਾਨ ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ੋਕ ਧੀਮਾਨ, ਬ੍ਰਾਹਮਣ ਸਮਾਜ ਸੇਵਾ ਸੰਗਠਨ ਦੇ ਜਨਰਲ ਸਕੱਤਰ ਪ੍ਰਵੀਨ ਕਪਿਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਗੋਗਨਾ ਅਤੇ ਭਗਵਾਨ ਬਾਲਮੀਕ ਸਭਾ ਦੇ ਪ੍ਰਧਾਨ ਰਾਜੀਵ ਵਾਲਮੀਕੀ ਅਤੇ ਹਾਜ਼ਰ ਜੱਥੇਬੰਦੀਆਂ ਨੇ ਸ਼੍ਰੀ ਰਾਮ ਮੰਦਰ ਕਮੇਟੀ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ ਕਿ 22 ਜਨਵਰੀ ਨੂੰ ਇੱਕ ਵਿਸ਼ਾਲ ਰੱਥ ਯਾਤਰਾ ਅਤੇ ਸ਼ੋਭਾ ਯਾਤਰਾ ਪ੍ਰਾਚੀਨ ਸ਼੍ਰੀ ਰਾਮ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਵਿੱਚ ਦੀ ਹੁੰਦੀ ਹੋਈ ਪ੍ਰਾਚੀਨ ਸ਼੍ਰੀ ਰਾਮ ਮੰਦਰ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਨੂੰ ਰੌਸ਼ਨੀਆਂ ਨਾਲ ਸਜਾਇਆ ਜਾਵੇਗਾ ਅਤੇ ਪੂਰੇ ਸ਼ਹਿਰ ਵਿਚ ਪ੍ਰਸ਼ਾਦ ਵਜੋਂ ਲੱਡੂ ਵੰਡੇ ਜਾਣਗੇ ਅਤੇ ਇਸ ਸ਼ੁਭ ਕਾਰਜ ਲਈ 1 ਜਨਵਰੀ ਤੋਂ ਅਯੁੱਧਿਆ ਤੋਂ ਆਏ ਅਕਸ਼ਤ ਪੂਰੇ ਸ਼ਹਿਰ ਵਿੱਚ ਵੰਡੇ ਜਾਣਗੇ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਾਰੂਤ ਮਲਹੋਤਰਾ, ਡਾ: ਦੀਵਾਨ ਧੀਰ, ਗੌਰਵ ਗੋਇਲ ਐਡਵੋਕੇਟ, ਪੰਕਜ ਭਨੋਟ, ਹਮਿੰਦਰ ਦਲਾਲ, ਅਮਿਤ ਜਿੰਦਲ, ਰਾਜਨ ਭੱਲਾ, ਬਲਰਾਮ ਚਾਵਲਾ, ਪ੍ਰਿੰਸ, ਮਹੇਸ਼ ਧੀਮਾਨ,ਅਜੈ ਕੁਮਾਰ, ਹੈਰੀ, ਦਿਨੇਸ਼ ਖੰਨਾ, ਦਿਨੇਸ਼ ਗੁਪਤਾ, ਦੀਪਕ ਬੈਕਟਰ, ਅਸ਼ੋਕ ਗੋਤਮ, ਨਰੇਸ਼ ਗੌਤਮ, ਰਾਜਨ ਬੱਤਰਾ, ਮਨੋਜ ਕੁਮਾਰ ਭੰਡਾਰੀ, ਨੀਰਜ ਕੌੜਾ ਅਤੇ ਅਨਿਲ ਲੂੰਬਾ, ਮੋਹਨ ਲਾਲ ਗੋਗਨਾ, ਲਕਸ਼ਮੀ ਝਾਅ (ਗੁੱਡੂ ਪੰਡਿਤ), ਪੰਡਿਤ ਵਿਨੋਦ ਮਿਸ਼ਰਾ, ਅਸ਼ੋਕ ਧੀਮਾਨ, ਬਲਜਿੰਦਰ ਧੀਮਾਨ, ਰਾਜਾ ਰਾਮ, ਸਮਾਜ ਸੇਵੀ ਪਵਨ ਬਾਂਸਲ, ਓਮ ਪ੍ਰਕਾਸ਼ ਤਾਗੜੀ, ਰਾਜੀਵ ਮਲਹੋਤਰਾ, ਮਹੰਤ ਕਮਲ ਵੈਰਾਗੀ,ਰਾਜਕਮਲ ਸ਼ਰਮਾਂ, ਅਜੈ ਸਿੰਗਲਾ, ਅਸ਼ੋਕ ਗੌਤਮ,ਰਮੇਸ਼ ਮਲਹੋਤਰਾ,ਸ਼ਿਆਮ ਸੁੰਦਰ ਜਰਗਰ, ਗੋਪਾਲ ਕ੍ਰਿਸ਼ਨ ਭੱਲਾ,ਰਵੀ ਗੁਪਤਾ,ਸਮਾਜ ਸੇਵੀ ਅਨੂਪ ਸਿੰਗਲਾ,ਸੰਦੀਪ ਬਾਂਸਲ,ਸੰਜੀਵ ਬੱਬਾ, ਮਹੰਤ ਸੰਦੀਪ ਬਾਵਾ,ਪੰਡਤ ਰਾਮ ਭਜਨ,ਰਾਕੇਸ਼ ਕੁਮਾਰ ਰੋਕੀ,ਬਨੀਤ ਕੁਮਾਰ ਭੱਲਾ, ਹਰਜੋਤ ਸਿੰਘ, ਨਿਤਿਨ ਕੁਮਾਰ, ਸ਼ਵਨ ਕੁਮਾਰ ਅਭੀ ਸਮੇਤ ਸ਼ਹਿਰ ਦੇ ਕਈ ਪਤਵੰਤੇ ਹਾਜ਼ਰ ਸਨ।
ਬੱਸੀ ਪਠਾਣਾਂ ਵਿਖੇ 20 ਤੋਂ 22 ਜਨਵਰੀ ਤੱਕ ਰਾਮ ਮੰਦਰ ਅਯੋਧਿਆ ਦਾ ਮਨਾਈਆ ਜਾਵੇਗਾ ਪ੍ਰੋਗਰਾਮ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

Live Cricket Score
ਤਾਜ਼ਾ ਤਾਰੀਨ
- ਅਲਵਿਦਾ ਰਾਜਵੀਰ ਜਵੰਧਾ
- Happy Dussehra
- ਡੀ.ਈ.ਓ (ਸ) ਰਵਿੰਦਰ ਕੌਰ ਨੇ ਸਕੂਲਾਂ ਦਾ ਦੌਰਾ ਕੀਤਾ
- ਸਤਿਗੁਰੂ ਸ਼੍ਰੀ ਰਿਤੇਸ਼ਵਰ ਜੀ ਮਹਾਰਾਜ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਸ਼ਰਧਾਪੂਰਵਕ ਮੱਥਾ ਟੇਕਿਆ
- ਸਿੱਖ ਜਥਿਆਂ ’ਤੇ ਪਾਬੰਦੀ ਕਿਉਂ ਜਾਇਜ਼ ਹੈ
- ਹੌਂਡਾ ਕੰਪਨੀ ਵਲੋਂ ਖੂਬੀਆਂ ਨਾਲ ਭਰਪੂਰ ਸ਼ਾਇਨ ਡੀਲਕਸ ਮੋਟਰ ਸਾਈਕਲ ਲਾਂਚ
- ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਦਾ ਉਦਘਾਟਨ ਹੋਇਆ
- ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਜਖਵਾਲੀ ਵਿਖੇ ਕਾਂਗਰਸੀ ਆਗੂਆ ਦੀ ਮੀਟਿੰਗ
- ਸ਼੍ਰੀ ਬਾਂਕੇ ਬਿਹਾਰੀ ਸੇਵਾ ਸਮਿਤੀ ਵਲੋਂ ਕਰਵਾਈ ਭਾਗਵਤ ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਗਿਆ
- ਮੋਹਾਲੀ ਵਿਖੇ ਪੰਜਾਬ ਪੱਧਰੀ ਬੋਸ਼ੀਆ ਅਵੇਅਰਨੈਸ ਅਤੇ ਟੈਕਨੀਕਲ ਪ੍ਰੋਗਰਾਮ ਅੱਜ
- ਕਾਂਗਰਸ ਨੇ ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ‘ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ ਕੀਤੀ
- ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਵਲੋਂ ਅੱਜ ਜਿਲ੍ਹੇ ਦੇ ਨੋਡਲ ਇੰਚਾਰਜ ਬਲਾਕ ਰਿਸੋਰਸ ਕੋਆਰਡੀਨੇਟਰ ਦੀ ਮੀਟਿੰਗ ਕੀਤੀ ਗਈ
- ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਨੂੰ ਕੁਦਰਤੀ ਆਫਤ ਤੋਂ ਹੋਏ ਨੁਕਸਾਨ ਨੂੰ ਰਾਹਤ ਦੇਣ ਲਈ ਕੁੱਝ ਨਾ ਕੁੱਝ ਵਧੀਆ ਪੈਕੇਜ ਦੇ ਕੇ ਜਾਣਗੇ- ਮੁੱਖ ਮੰਤਰੀ ਪੰਜਾਬ
- ਡੀ.ਈ.ਓ (ਸੈ) ਰਵਿੰਦਰ ਕੌਰ ਵਲੋਂ ਜ਼ਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਸਫਾਈ ਸੰਬੰਧੀ ਕੀਤੀ ਗਈ ਚੈਕਿੰਗ
- ਡੀ ਈ ਓ ਸੈਕੰਡਰੀ ਨੇ ਆਪਣੇ ਸਟਾਫ਼ ਨਾਲ ਅਧਿਆਪਕ ਦਿਵਸ ਮਨਾਇਆ
- ਦਿਲ ਦੀ ਧੜਕਣ ਘੱਟ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟੀਸ ਹਸਪਤਾਲ ਵਿੱਚ ਡਾਕਟਰਾਂ ਦੀ ਦੇਖਰੇਖ ਵਿੱਚ ਕਰਵਾਇਆ ਗਿਆ ਸੀ ਦਾਖਲ
- ਸਤਲੁਜ ਦਰਿਆ ‘ਤੇ ਬਣੇ ਬੰਨ ਉੱਤੇ ਬਗੈਰ ਜਰੂਰਤ ਨਾ ਜਾਣ ਦੀ ਅਪੀਲ
- ਧਾਰਮਿਕ ਸਮਾਗਮ ਸਾਨੂੰ ਏਕਤਾ ਅਤੇ ਚੰਗਿਆਈ ਦਾ ਪਾਠ ਪੜ੍ਹਾਉਂਦੇ ਹਨ – ਕੁਲਜੀਤ ਸਿੰਘ ਨਾਗਰਾ
- ਪੰਜਾਬ ਸਰਕਾਰ ਦਾ ਸੇਵਿੰਗ ਅਕਾਊਂਟ ਖੁੱਲ੍ਹ ਗਿਆ ਹੈ। ਹੜ੍ਹ ਪ੍ਰਵਾਵਿਤਾਂ ਦੀ ਮਦਦ ਕਰਨ ਲਈ ਕਿਹਾ ਜਾ ਹੈ
- ਲੁਧਿਆਣਾ ਵਿੱਚ ਡਾਈਇੰਗ ਇੰਡਟਰੀਜ਼ ਬੰਦ ਕਰਨ ਦੇ ਹੁਕਮ ਜਾਰੀ
- ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ ਤੇ ਐਮਰਜੈਂਸੀ ਸਥਿਤੀ ਵਿੱਚ ਇਨ੍ਹਾਂ ਨੰਬਰਾਂ ‘ਤੇ ਤੁਰੰਤ ਸੰਪਰਕ ਕਰ ਸਕਦੇ ਹੋ
- ਪੰਜਾਬ ਦੇ ਸਕੂਲ 3 ਸਤੰਬਰ ਤੱਕ ਬੰਦ
- ਹਾੜੀ ਫਸਲਾਂ ਦੇ ਵਧੀਆ ਪ੍ਰਬੰਧਾ ਲਈ ਡੀ.ਐਮ.ਓ ਅਸਲਮ ਮੁਹੰਮਦ ਦਾ ਕੀਤਾ ਸਨਮਾਨ
- ਸੰਤ ਨਿੰਰਕਾਰੀ ਮੰਡਲ ਬ੍ਰਾਂਚ ਬੱਸੀ ਪਠਾਣਾਂ ਨੇ ਲਗਾਏ ਬੂਟੇ
- ਪਿਆਰ, ਸੇਵਾ ਅਤੇ ਭਾਈਚਾਰਾ ਫੈਲਾਉਣ ਲਈ ਖੂਨਦਾਨ ਮੁਹਿੰਮ