ਫਤਿਹਗੜ ਸਾਹਿਬ, ਰੂਪ ਨਰੇਸ਼: ਅੱਜ ਵਾਲੀਬਾਲ ਦੇ ਮੈਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਬਡਾਲੀ ਅੱਲਾ ਸਿੰਘ ਦੇ ਤਹਿਤ ਪੈਂਦੇ ਪਿੰਡ ਨਰਾਇਣਗੜ੍ਹ ਬਰਾਸ ਵਿਖੇ ਕਰਵਾਏ ਗਏ। ਇਸ ਮੌਕੇ ਤੇ ਮਾਨਯੋਗ ਡੀਐਸਪੀ ਰਾਜ ਕੁਮਾਰ ਨੇ ਕਿਹਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਵੇਚਣ ਵਾਲੇ ਦੇ ਖਿਲਾਫ ਜਿਥੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕ ਕਰਨ ਲਈ ਨੌਜਵਾਨਾ ਦਾ ਖੇਡਾਂ ਵੱਲ ਧਿਆਨ ਵਧਾਉਣ ਲਈ ਇਸੇ ਮੁਹਿਮ ਤਹਿਤ ਐਸਐਸਪੀ ਫਤਿਹਗੜ੍ਹ ਸਾਹਿਬ ਸ੍ਰੀ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਬੱਸੀ ਪਠਾਣਾ ਵੱਲੋਂ ਬੱਸੀ ਪੱਠਾਣਾ ਸਰਕਲ ਵਿੱਚ ਵਾਲੀਵਾਲ ਅਤੇ ਫੁਟਬਾਲ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ ਹਨ। ਅੱਜ ਵਾਲੀਬਾਲ ਦਾ ਪਹਿਲਾ ਲੀਗ ਮੈਚ ਪਿੰਡ ਬਰਾਸ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ ਵਿਖੇ ਕਰਵਾਇਆ ਗਿਆ। ਜਿੱਥੇ ਕਰੀਬ 10 ਮੈਚ ਕਰਵਾਏ ਜਾਣਗੇ ਇਸੇ ਤਰ੍ਹਾਂ ਆਈਟੀਆਈ ਬੱਸੀ ਪਠਾਣਾ ਵਿਖੇ ਕੱਲ ਨੂੰ ਫੁਟਬਾਲ ਦੇ ਲੀਗ ਮੈਚ ਸ਼ੁਰੂ ਕਰਵਾਏ ਜਾਣਗੇ। ਇਹਨਾਂ ਵਿੱਚੋਂ ਫਸਟ ਆਉਣ ਵਾਲੀਆਂ ਟੀਮਾਂ ਨੂੰ ਉਚਿਤ ਇਨਾਮ ਦਿੱਤੇ ਜਾਣਗੇ ਅਤੇ ਜਿਲਾ ਲੈਵਲ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿੱਲਾ ਪੱਧਰ ਦੇ ਮੁਕਾਬਲੇ ਕਰਾ ਕੇ ਵੀ ਉਚਿਤ ਇਨਾਮ ਦਿੱਤੇ ਜਾਣਗੇ ਅਤੇ ਉਹਨਾਂ ਦਾ ਹੌਸਲਾ ਵਧਾਇਆ ਜਾਵੇਗਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਦਿਓਲ ਐਸ ਐਚ ਓ ਬਡਾਲੀ ਸਿੰਘ, ਚੋਕੀ ਇੰਚਾਰਜ ਬਲਜਿੰਦਰ ਸਿੰਘ ਖੇੜਾ ਸਟੇਟ ਐਵਾਰਡੀ ਨੌਰੰਗ ਸਿੰਘ,ਮਨਜੀਤ ਸਿੰਘ ਲੋਹਾਖੇੜੀ ,ਗੁਰਵਿੰਦਰ ਸਿੰਘ ਚੁੰਨੀ, ਜਥੇਦਾਰ ਦਰਬਾਰਾ ਸਿੰਘ,ਪ੍ਰਿੰਸੀਪਲ ਗੁਰਪ੍ਰੀਤ ਸਿੰਘ ਐਮਡੀ, ਬਲਜੀਤ ਸਿੰਘ, ਗੁਰਵੀਰ ਸਿੰਘ ਸਰਪੰਚ ਤਿੰਬਰਪੁਰ , ਗੁਰਿੰਦਰ ਸਿੰਘ ਰੰਧਾਵਾ ਤੋ ਇਲਾਵਾ ਇਲਾਕੇ ਦੇ ਪੰਚ ਸਰਪੰਚ ਅਤੇ ਖਿਡਾਰੀ ਹਾਜ਼ਰ ਸਨ।