ਬਾਬਾ ਸਾਹਿਬ ਸਾਡੇ ਸਾਰਿਆਂ ਲਈ ਮਾਣਯੋਗ ਤੇ ਸਨਮਾਨਯੋਗ ਹਨ- ਸੈਣੀ, ਰੋਹਟਾ

ਸਰਹਿੰਦ, ਰੂਪ ਨਰੇਸ਼:

ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ ਦੀ ਇੱਕ ਵਿਸੇਸ਼ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਫ਼ਰੰਟ ਦੇ ਸੂਬਾ ਚੇਅਰਮੈਨ ਵੈਦ ਧਰਮ ਸਿੰਘ ਸੈਣੀ ਤੇ ਸੂਬਾ ਪ੍ਰਧਾਨ ਡਾ. ਐਮ ਐਸ ਰੋਹਟਾ ਨੇ ਕੀਤੀ। ਇਸ ਮੌਕੇ ਵੈਦ ਧਰਮ ਸੈਣੀ ਅਤੇ ਡਾ ਰੋਹਟਾ ਨੇ ਕਿਹਾ ਕਿ ਜੋ 26 ਜਨਵਰੀ ਵਾਲੇ ਦਿਨ ਸ੍ਰੀ ਅਮ੍ਰਿਤਸਰ ਵਿਖੇ ਇੱਕ ਸ਼ਰਾਰਤੀ ਅਨਸਰ ਨੇ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਣ ਦੀ ਨੀਚ ਹਰਕਤ ਕੀਤੀ, ਫ਼ਰੰਟ ਉਸ ਘਟਨਾਕਾਂਡ ਦਾ ਸਖ਼ਤ ਵਿਰੋਧ ਕਰਦਾ ਹੈ, ਨਾਲ ਹੀ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕਰਦਾ ਹੈ ਪੰਜਾਬ ਸਰਕਾਰ ਤੋਂ, ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਇੱਕੇ ਦੁੱਕੇ ਨਹੀਂ ਹੁੰਦੇ ਸਗੋਂ ਇਹਨ੍ਹਾਂ ਭੈੜੇ ਲੋਕਾਂ ਦੇ ਪਿਛੇ ਸਾਜਿਸ਼ਕਰਤਾ ਕੋਈ ਹੋਰ ਹੁੰਦੇ ਨੇ, ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਉਹਨਾਂ ਨੂੰ ਸਖ਼ਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਸ਼ਰਾਰਤੀ ਅਨਸਰ ਅਜਿਹੀ ਬੁਰੀ ਘਟਨਾ ਨੂੰ ਸਰਅੰਜਾਮ ਨਾ ਦੇ ਸਕੇ। ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੇ ਸਾਡੇ ਸੰਵਿਧਾਨ ਦੀ ਰਚਨਾ ਸਮੁੱਚੇ ਭਾਰਤੀਆਂ ਲਈ ਕੀਤੀ ਹੈ ਕਿਸੇ ਇੱਕ ਫਿਰਕੇ ਲਈ ਨਹੀਂ, ਬਾਬਾ ਸਾਹਿਬ ਸਾਡੇ ਸਾਰਿਆਂ ਲਈ ਮਾਣਯੋਗ ਤੇ ਸਨਮਾਨਯੋਗ ਹਨ ਇਸ ਲਈ ਹਰ ਹਾਲਤ ਚ ਬਾਬਾ ਸਾਹਿਬ ਦਾ ਸਨਮਾਨ ਕਾਇਮ ਰਹਿਣਾ ਚਾਹੀਦਾ ਹੈ।

ਇਸ ਮੌਕੇ ਫ਼ਰੰਟ ਦੇ ਸੂਬਾ ਜਨਰਲ ਸਕੱਤਰ ਗੁਰਸੇਵਕ ਜਮੀਤਗੜ੍ਹ, ਮੈਡੀਕਲ ਵਿੰਗ ਦੇ ਸੂਬਾ ਚੇਅਰਮੈਨ ਡਾ ਜੇ ਐਸ ਬਾਜਵਾ,ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਹਵਾਰਾ ਤੇ ਕੈਪਟਨ ਹਰਭਜਨ ਸਿੰਘ ਚੀਮਾ,ਜੁਆਇੰਟ ਸਕੱਤਰ ਡਾ ਕੁਲਦੀਪ ਮੁੱਲਾਂਪੁਰ, ਹੰਸ ਰਾਜ ਤਲਾਣੀਆਂ ਕੈਸ਼ੀਅਰ,ਗੁਰਸੇਵਕ ਮਜ਼ਾਤ,ਮੋਹਾਲੀ ਜਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਕਟਾਰੀਆ,ਕਰਜਕਾਰੀ ਕਮੇਟੀ ਮੈਂਬਰ ਮੁਕੇਸ਼ ਅਰੋੜਾ, ਚਾਨਣ ਸਿੰਘ, ਰਾਮ ਬਾਬੂ ਤਿਆਗੀ, ਭਗਤ ਰਾਮ ਚੌਹਾਨ, ਨੰਦ ਲਾਲ ਸ਼ਰਮਾ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *