9ਵੀਂ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ 8 ਜਨਵਰੀ ਤੋਂ 16 ਜਨਵਰੀ ਤੱਕ ਵਿਸਾਖਾਪਟਨਮ ਵਿਖੇ ਹੋਵੇਗੀ

ਜੈਤੋ, ਰੂਪ ਨਰੇਸ਼:

ਬੋਸ਼ੀਆ ਫੈਡਰੇਸ਼ਨ ਆਫ਼ ਇੰਡੀਆ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂਦੱਸਿਆ ਕਿ ਬੋਸ਼ੀਆ ਖੇਡ ਦਿਨੋਂ ਦਿਨ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ। ਬੋਸ਼ੀਆ ਖੇਡ ਵਿਚ ਭਾਰਤ ਦੇ ਖਿਡਾਰੀ 2024 ਵਿੱਚ ਕਾਇਰੋ ਅਤੇ ਬਹਿਰੀਨ ਵਰਲਡ ਚੈਂਪੀਅਨਸ਼ਿਪ ਵਿਚ 13 ਅੰਤਰਰਾਸ਼ਟਰੀ ਮੈਡਲ ਜਿੱਤ ਚੁੱਕੇ ਹਨ।

ਜਿਸ ਤਰ੍ਹਾਂ ਹਰ ਸਾਲ ਬੋਸ਼ੀਆ ਇੰਡੀਆ ਵੱਲੋਂ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ ਜਿਸ ਵਿੱਚ ਭਾਰਤ ਦੇ 21 ਰਾਜਾਂ ਦੇ 103 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਵਾਰ ਇਹ 9ਵੀਂ ਸਬ ਜੁਨੀਅਰ, ਜੂਨੀਅਰ ਅਤੇ ਸੀਨੀਅਰ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਬੋਸ਼ੀਆ ਇੰਡੀਆ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਸ਼ਮਿੰਦਰ ਸਿੰਘ ਢਿੱਲੋਂ ਅਤੇ ਚੇਅਰਮੈਨ ਅਸ਼ੋਕ ਬੇਦੀ ਦੀ ਯੋਗ ਅਗਵਾਈ ਹੇਠ ਏ ਐਮ ਟੀ ਜ਼ੈੱਡ ਕੈਂਪਸ ਦੇ ਇੰਡੀਆ ਐਕਸਪੋ ਸਿਟੀ ਹਾਲ ਵਿੱਚ ਵਿਸਾਖਾਪਟਨਮ (ਆਂਧਰਾ ਪ੍ਰਦੇਸ਼) ਵਿਖੇ 8 ਜਨਵਰੀ ਤੋਂ 16 ਜਨਵਰੀ 2025 ਤੱਕ ਕਰਵਾਈ ਜਾ ਰਹੀ ਹੈ। ਬੋਸ਼ੀਆ ਇੰਡੀਆ ਦੇ ਕੋਚ ਦਵਿੰਦਰ ਸਿੰਘ ਟਫ਼ੀ ਬਰਾੜ ਅਤੇ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਸਾਰੇ ਖਿਡਾਰੀਆਂ ਦੇ ਰਹਿਣ ਸਹਿਣ, ਖਾਣੇ, ਰਜਿਸਟ੍ਰੇਸ਼ਨ ਆਦਿ ਦੇ ਕੰਮ ਮੁਕੰਮਲ ਹੋ ਚੁੱਕੇ ਹਨ। 8 ਜਨਵਰੀ ਨੂੰ ਖਿਡਾਰੀ ਸਾਰੇ ਭਾਰਤ ਤੋਂ ਪਹੁੰਚਣਗੇ, 9 ਜਨਵਰੀ ਨੂੰ ਨਵੇਂ ਖਿਡਾਰੀਆਂ ਦੀ ਕਲਾਸੀਫੀਕੇਸ਼ਨ ਕੀਤੀ ਜਾਵੇਗੀ, 10 ਜਨਵਰੀ ਨੂੰ ਓਪਨਿੰਗ ਸਰਮਨੀ ਕਰਕੇ ਮੈਚ ਸ਼ੁਰੂ ਕੀਤੇ ਜਾਣਗੇ।ਇਸ ਮੌਕੇ ਮੁੱਖ ਮਹਿਮਾਨ ਵਜੋਂ ਵਾਈਸ ਚੈਅਰਮੈਨ ਆਫ ਇੰਡੀਅਨ ਆਰਮੀ ਸਟਾਫ਼ ਐਨ ਐਸ ਰਾਜਾ ਸੁਬਰਾਮਨੀ, ਵਿਸ਼ੇਸ਼ ਮਹਿਮਾਨ ਵਜੋਂ ਬੋਸੀਆ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ, ਏਐਮਟੀਜੈਡ ਦੇ ਫਾਊਂਡਰ ਐਂਡ ਸੀਈਓ ਜਤਿੰਦਰ ਸ਼ਰਮਾ, ਆਈਸੀਐਮਆਰ ਦੇ ਸਾਇੰਟਿਸਟ ਡਾਕਟਰ ਰਵਿੰਦਰ ਸਿੰਘ ਤੇ ਡਾਕਟਰ ਆਸ਼ੂ ਗਰੋਵਰ, ਆਧਰਾ ਪ੍ਰਦੇਸ਼ ਬੋਸੀਆ ਦੇ ਸਟੇਟ ਸੈਕਟਰੀ ਰਾਮਾ ਸੁਬਾਰਾਓ ਪਹੁੰਚ ਰਹੇ ਹਨ। 15 ਜਨਵਰੀ ਤੱਕ ਮੈਚ ਕਰਵਾ ਕੇ ਕਲੋਜਿੰਗ ਸਰਮਨੀ ਕੀਤੀ ਜਾਵੇਗੀ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸ਼ਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। 16 ਜਨਵਰੀ ਤੋਂ ਖਿਡਾਰੀਆਂ ਦੀ ਵਾਪਸੀ ਹੋਣੀ ਸ਼ੁਰੂ ਹੋਵੇਗੀ। ਇਹ ਚੈਂਪੀਅਨਸ਼ਿਪ ਅੰਤਰਰਾਸ਼ਟਰੀ ਪੱਧਰ ਦੇ ਤਰੀਕੇ ਵਾਂਗ ਹੀ ਕਰਵਾਇਆ ਜਾ ਰਿਹਾ ਹੈ।

ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਵਿੱਚੋਂ ਅੱਗੇ ਹੋਣ ਵਾਲੀ ਅੰਤਰਰਾਸ਼ਟਰੀ ਬੋਸ਼ੀਆ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। 2026 ਵਿੱਚ ਹੋਣ ਵਾਲੀਆਂ ਏਸ਼ੀਅਨ ਪੈਰਾ ਗੇਮਜ਼ ਲਈ ਵੀ ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਵਿੱਚੋਂ ਚੋਣ ਕੀਤੀ ਜਾਵੇਗੀ।

ਇਸ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਅਮਨਦੀਪ ਸਿੰਘ ਬਰਾੜ, ਡਾ. ਰਮਨਦੀਪ ਸਿੰਘ, ਡਾ ਲਾਕਸ਼ੀ, ਡਾ ਨਵਜੋਤ ਸਿੰਘ ਬੱਲ, ਸਿਮਰਨ ਕੌਰ, ਮਨਪ੍ਰੀਤ ਸਿੰਘ ਸੇਖੋਂ, ਜਸਵਿੰਦਰ ਸਿੰਘ ਜੱਸ ਧਾਲੀਵਾਲ, ਕੁਲਦੀਪ ਸਿੰਘ, ਜਸਇੰਦਰ ਸਿੰਘ ਢਿੱਲੋਂ, ਯਾਦਵਿੰਦਰ ਕੌਰ, ਜਗਰੂਪ ਸਿੰਘ ਸੂਬਾ, ਸੁਖਜਿੰਦਰ ਸਿੰਘ ਸੁੱਖ ਆਦਿ ਆਪਣੀਆਂ ਸੇਵਾਵਾਂ ਦੇਣਗੇ। ਦੇਸ਼ ਭਰ ਤੋਂ ਇਸ ਚੈਂਪੀਅਨਸ਼ਿਪ ਵਿੱਚ ਲਗਭਗ 50 ਆਫੀਸ਼ੀਅਲ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ 2021 ਵਿੱਚ ਗੀਟਨ ਯੂਨੀਵਰਸਟੀ ਵਿਸਾਖਾਪਟਨਮ ਵਿਖੇ ਵੀ ਨੈਸ਼ਨਲ ਬੋਸ਼ੀਆ ਚੈਂਪੀਅਨਸ਼ਿਪ ਕਰਵਾਈ ਜਾ ਚੁੱਕੀ ਹੈ। ਉਸ ਸਮੇਂ ਵੀ ਸਾਰੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਆਂਧਰਾ ਪ੍ਰਦੇਸ਼ ਬੋਸ਼ੀਆ ਸਟੇਟ ਟੀਮ ਅਤੇ ਬੋਸ਼ੀਆ ਇੰਡੀਆ ਟੀਮ ਨੇ ਵਿਸ਼ੇਸ਼ ਸਹਿਯੋਗ ਦਿੱਤਾ ਸੀ। ਇਸ ਵਾਰ ਵੀ ਉਮੀਦ ਹੈ ਕਿ ਪਹਿਲਾਂ ਨਾਲੋਂ ਵੀ ਵੱਧ ਚੜ੍ਹ ਕੇ ਬੋਸ਼ੀਆ ਖਿਡਾਰੀ ਆਪੋ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੇ ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ