
ਬੱਸੀ ਪਠਾਣਾਂ, ਉਦੇ ਧੀਮਾਨ: ਗੁਰੂ ਤੇਗ ਬਹਾਦਰ ਤੇ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਤੇ ਭਾਈ ਦਿਆਲਾਂ ਜੀਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 349 ਸ਼ਹੀਦੀ ਦਿਵਸ ਸ਼੍ਰੀ ਲਾਲ ਗੁਰਦਵਾਰਾ ਸਾਹਿਬ ਮੁੱਹਲਾ ਧੋਬੀਆਂ ਬਸੀ ਪਠਾਣਾ ਵਿਖ਼ੇ 3 ਦਸੰਬਰ ਤੋਂ 7 ਦਸੰਬਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂ ਰਿਹਾ ਹੈ। ਇਸੇ ਸਬੰਧੀ ਗੁਰੂ ਤੇਗ ਬਹਾਦਰ ਜੀਂ ਦਾ ਉਟ ਆਸਰਾ ਲੈਂਦੇ ਹੋਏ ਸ਼੍ਰੀ ਲਾਲ ਗੁਰਦੁਆਰਾ ਸਾਹਿਬ ਦੀ ਸੰਗਤਾ ਵੱਲੋ ਸ਼ਹਿਰ ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਗੱਤਕਾ ਅਖਾੜਾ ਫ਼ਤਹਿਗੜ੍ਹ ਸਾਹਿਬ ਵੱਲੋ ਗੱਤਕਾ ਦਾ ਜ਼ੋਰ ਦਿਖਾਇਆ ਗਿਆ ਅਤੇ ਆਇਆ ਸੰਗਤਾਂ ਵੱਲੋ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਘਰ ਬੈਠੀਆਂ ਸੰਗਤਾਂ ਨੂੰ ਲਾਈਵ ਭਾਈ ਕੁਲਦੀਪ ਸਿੰਘ ਨੂਰ ਰੋਜਾਨਾ ਫ਼ਗਵਾੜਾ ਬੁਲੇਟਿਨ ਗੁਰਬਾਣੀ ਲਾਈਵ ਵੱਲੋ ਸਰਵਣ ਕਰਵਾਇਆ ਗਿਆ। ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਥਾਵਾਂ ਅਤੇ ਬਾਜ਼ਾਰਾ ਵਿੱਚੋ ਹੁੰਦਾ ਹੋਇਆ ਸ਼੍ਰੀ ਲਾਲ ਗੁਰਦਵਾਰਾ ਸਾਹਿਬ ਵਿੱਖੇ ਦੀ ਸਮਾਪਤ ਹੋਇਆ। ਇਸ ਮੌਕੇ ਪਰਮਜੀਤ ਸਿੰਘ,ਕਮਲਦੀਪ ਸਿੰਘ,ਬਲਜੀਤ ਸਿੰਘ, ਆਤਭੀਰ ਸਿੰਘ,ਮਨਜੋਤ ਸਿੰਘ ਆਨੰਦ,ਅਰਸ਼ਦੀਪ ਸਿੰਘ ਅਰੋੜਾ. ਹਰਕੀਰਤ ਸਿੰਘ.ਆਨੰਦ ਹਰਪ੍ਰੀਤ ਸਿੰਘ ਆਨੰਦ, ਇੰਦਰਬੀਰ ਸਿੰਘ. ਮਨਿੰਦਰ ਸਿੰਘ.ਜੋਗਰਾਜ ਸਿੰਘ,ਗੁਰਦਿੱਤ ਸਿੰਘ ਪਤਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
