ਬਰਾਈਟ ਕੈਰੀਅਰ ਪਬਲਿਕ ਸਕੂਲ ਵਿੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਬੱਸੀ ਪਠਾਣਾਂ, ਉਦੇ ਧੀਮਾਨ: ਬਰਾਈਟ ਕੈਰੀਅਰ ਪਬਲਿਕ ਸਕੂਲ ਪਿੰਡ ਦਮਹੇੜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜੱਥੇ ਨੇ ਕੀਰਤਨ ਦੀਵਾਨ ਸਜਾਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਸੰਤ ਬਾਬਾ ਪਰਮਜੀਤ ਸਿੰਘ ਮੁੱਖੀ ਹੰਸਾਲੀ ਸਾਹਿਬ ਅਤੇ ਸੰਤ ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਤੇ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਜਿਸ ਵਿੱਚ ਇਲਾਕੇ ਦੇ ਪਤਵੰਤੇ ਸੱਜਣ,ਸਰਪੰਚ, ਪੰਚ, ਸਕੂਲਾ ਦੇ ਪ੍ਰਿੰਸੀਪਲ ਅਧਿਆਪਕਾ, ਵਿਦਿਆਰਥੀਆ ਦੇ ਮਾਪੇ ਸ਼ਾਮਲ ਹੋਏ। ਇਸ ਮੌਕੇ ਸਕੂਲ ਦੇ ਚੇਅਰਮੈਨ ਤੇ ਸਮਾਜ ਸੇਵੀ ਪਰਮਿੰਦਰ ਸਿੰਘ ਨੇ ਆਇਆ ਸੰਗਤਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਵਿਦਿਅਕ ਥਾਵਾਂ ਤੇ ਹੋਣੇ ਚਾਹੀਦੇ ਹਨ। ਜਿਸ ਨਾਲ ਬੱਚਿਆ ਅੰਦਰ ਚੰਗੇ ਨੈਤਿਕ ਗੁਣ ਅਤੇ ਸੇਵਾ ਭਾਵਨਾ ਦਾ ਪ੍ਰਚਾਰ ਹੁੰਦਾ ਹੈ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਿਰਮਲਾ ਦੇਵੀ,ਅਧਿਆਪਕ ਸੁਖਜਿੰਦਰ ਸਿੰਘ, ਸਤਵੰਤ ਕੌਰ,ਕੁਲਵੀਰ ਕੌਰ,ਕਿਰਨ ਕੌਰ,ਸਿਮਰਨਪ੍ਰੀਤ ਕੌਰ,ਬਲਵਿੰਦਰ ਕੌਰ,ਸਿਮਰਜੀਤ ਕੌਰ,ਖੁਸ਼ਪ੍ਰੀਤ ਕੌਰ, ਕਰਮਜੀਤ ਕੌਰ, ਨਰਿੰਦਰ ਕੌਰ, ਹਰਦੀਪ ਕੌਰ,ਸਨਦੀਪ ਕੌਰ, ਦਿਲਪ੍ਰੀਤ ਕੌਰ, ਜੋਰਾ ਸਿੰਘ,ਅਜੀਤ ਸਿੰਘ,ਅਮਰਜੀਤ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ|

Leave a Reply

Your email address will not be published. Required fields are marked *