ਲਘੂ ਉਦਯੋਗ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਹੋਣ- ਗੋਗੀ, ਬਿੰਬਰਾ

ਸਰਹਿੰਦ,ਕਸਿਸ ਥਾਪਰ: ਲਘੂ ਉਦਯੋਗ ਭਾਰਤੀ ਦੀ ਸਟੇਟ ਕਾਰਜਕਾਰਨੀ ਦੀ ਮੀਟਿੰਗ ਅਸ਼ੋਕ ਗੁਪਤਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਇਥੇ ਹੋਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵੰਤ ਸਿੰਘ ਗੋਗੀ ਮਹਦੀਆ ਅਤੇ ਮਨੋਜ ਬਿੰਬਰਾ ਸਰਹੰਦ ਨੇ ਦੱਸਿਆ ਕਿ ਮੀਟਿੰਗ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ,ਜੀ ਐਸਟੀ ਦੀ ਸਮੱਸਿਆ, ਡੀਜ਼ਲ ਅਤੇ ਕੱਚੇ ਮਾਲ ਅਤੇ ਮਜ਼ਦੂਰੀ ਦੀ ਸਮੱਸਿਆ ਸਬੰਧੀ ਸਮੱਸਿਆਵਾਂ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਛੋਟੇ ਉਦਯੋਗ ਅੱਜ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਨੂੰ ਆਪਣੀ ਰੋਜੀ ਰੋਟੀ ਵੀ ਕਮਾਉਣੀ ਮੁਸ਼ਕਲ ਹੋ ਰਹੀ ਹੈ। ਲਘੂ ਉਦਯੋਗ ਕਿਸੇ ਵੀ ਵਿਕਾਸ ਸੀਲ ਦੇਸ਼ ਦੀਰੀਡ ਦੀ ਹੱਡੀ ਹੁੰਦੇ ਹਨ ਇਸ ਲਈ ਇਸ ਲਈ ਚਾਹੀਦਾ ਹੈ ਇਨਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇ ਕਰੋਨਾ ਕਾਲ ਤੋਂ ਬਾਅਦ ਲਹੂ ਉਦਯੋਗਾਂ ਦੀ ਗਤੀ ਬਹੁਤ ਹੀ ਧਿਮੀ ਹੋ ਗਈ ਹੈ ਜਿਸ ਕਾਰਨ ਉਹ ਜਿਸ ਕਾਰਨ ਹੋ ਆਰਥਿਕ ਬੋਝ ਥੱਲੇ ਜਾ ਰਹੀ ਦੱਬਦੇ ਹੀ ਜਾ ਰਹੇ ਹਨ ਇਸ ਮੋਕੇ ਡਾਕਟਰ ਰਘਵੀਰ ਸੂਰੀ ,ਜਤਿੰਦਰ ਕਾਹਲੋ, ਕੁਲਦੀਪ ਸਿੰਘ ਲਾਡਾ, ਸੰਤੋਖ ਸਿੰਘ ਗੁਰੂ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ