ਨਸ਼ਿਆ ਦੇ ਖਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਲੈ ਕੇ ਆਉਣਾ ਜ਼ਰੂਰੀ- ਡਾ.ਅਮਰ ਸਿੰਘ

ਬੱਸੀ ਪਠਾਣਾਂ, ਉਦੇ ਧੀਮਾਨ: ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ ਸਾਹਿਬ ਦੇ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਨੇ ਬਾਬਾ ਰੋਡੂ ਦੀ ਯਾਦ ’ਚ ਹਰ ਸਾਲ ਕਰਵਾਏ ਜਾਂਦੇ ਸਾਲਾਨਾ ਖੇਡ ਮੇਲਾ ਪਿੰਡ ਨੰਦਪੁਰ ਕਲੌੜ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਅਮਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮੇਂ-ਸਮੇਂ ਸਿਰ ਖੇਡ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਰੁਚੀ ਅਨੁਸਾਰ ਕੋਈ ਵੀ ਖੇਡ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਲੈ ਕੇ ਆਉਣਾ ਜ਼ਰੂਰੀ ਹੈ।ਇਸ ਲਈ ਸਮੇਂ-ਸਮੇਂ ਤੇ ਪਿੰਡਾਂ ਦੇ ਖੇਡ ਕਲੱਬਾਂ ਵਿੱਚ ਖੇਡ ਟੂਰਨਾਮੈਂਟ ਕਰਵਾਏ ਜਾਂਦੇ ਹਨ। ਉਨਾਂ ਨੇ ਕਿਹਾ ਕਿ ਖੇਡਾਂ ਮਨੁੱਖ ਦੇ ਜੀਵਨ ਦੇ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖੇਡਾਂ ਦੇਸ਼ ਦੀ ਪਹਿਚਾਣ ਹੁੰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਮੇਲਾ ਪ੍ਰਬੰਧਕਾਂ ਨੂੰ ਇਸ ਬਹੁਰੰਗੇ ਖੇਡ ਮੇਲੇ ਨੂੰ ਪਿਛਲੇ ਲੰਮੇਂ ਸਮੇਂ ਤੋਂ ਨਿਰੰਤਰ ਕਰਾਉਣ ਤੇ ਵਧਾਈ ਦਿੱਤੀ ਤੇ ਆਪਣੇ ਐਮ ਪੀ ਫੰਡ ਵਿੱਚੋਂ ਪੰਜ ਲੱਖ ਦੇਣ ਐਲਾਨ ਕੀਤਾ। ਇਸ ਮੌਕੇ ਮੇਲਾ ਪ੍ਰਬੰਧਕਾਂ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਣਿਤ ਕੀਤਾ| ਇਸ ਮੌਕੇ ਹਲਕਾ ਇੰਚਾਰਜ ਰਾਏਕੋਟ ਕਾਮਿਲ ਅਮਰ ਸਿੰਘ, ਕਾਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਡਾ.ਸਿਕੰਦਰ, ਡਾ.ਅਮਨਦੀਪ ਕੌਰ ਢੋਲੇਵਾਲ ਮੀਤ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ, ਗੁਰਮੀਤ ਸਿੰਘ ਬੱਸੀ,ਅਮੀ ਚੰਦ ਭਟੇੜੀ ,ਬਲਵਿੰਦਰ ਸ਼ਰਮਾ,ਗੋਵਿੰਦ ਰਾਮ ਭਟੇੜੀ,ਹਰਭਜਨ ਸਿੰਘ ਬਡਵਾਲਾ ,ਕਾਕਾ ਸਿੰਘ ਕਲੌਰ,ਹਰਸੇਵਕ ਸਿੰਘ ਕਲੌੜ, ਹੈਪੀ ਮਾਨ ਨੰਦਪੁਰ ,ਜਸਵੰਤ ਸਿੰਘ ਨੰਦਪੁਰ,ਐਡਵੋਕੇਟ ਗੁਰਜੀਤ ਸਿੰਘ,ਐਡਵੋਕੇਟ ਦਵਿੰਦਰ ਬਾਠ ,ਕੁਲਵੰਤ ਸਿੰਘ ਗਡਹੇਰਾ, ਕਾਗਰਸ ਪਾਰਟੀ ਐਸੀ ਵਿੰਗ ਦੇ ਜਿਲ੍ਹਾ ਚੇਅਰਮੈਨ ਬਲਵੀਰ ਸਿਘ, ਝਿਰਮਿਲ ਸਿੰਘ ਮੈੜਾਂ,ਅਮਨਪ੍ਰੀਤ ਸਿੰਘ ਖਾਲਸਪੁਰ ਤੋਂ ਇਲਾਵਾ ਸਮੂਹ ਕਾਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *