ਡਿਪਟੀ ਕਮਿਸ਼ਰ ਦਾ ਆੜਤੀ ਐਸੋਸੀਏਸ਼ਨ ਦੇ ਆੜਤੀਆ ਵੱਲੋ ਸਨਮਾਨ

ਬੱਸੀ ਪਠਾਣਾ, ਉਦੇ ਧੀਮਾਨ: ਜਿਲ੍ਹਾ ਫ਼ਤਹਿਗੜ ਸਾਹਿਬ ਦੀ ਨਵ ਨਿਯੁਕਤ ਡਿਪਟੀ ਕਮਿਸ਼ਰ ਡਾ.ਸੋਨਾ ਥਿੰਦ ਨੂੰ ਚਾਰਜ ਲੈਣ ਉਪਰੰਤ ਆੜਤੀ ਐਸੋਸੀਏਸ਼ਨ ਦੇ ਆੜਤੀਆ ਵੱਲੋ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲ ਦੀ ਅਗਵਾਈ ਹੇਠ ਮੁਲਾਕਾਤ ਕੀਤੀ ਤੇ ਫੁੱਲਾਂ ਦਾ ਗੁਲਦਸਤਾ ਦੇਕੇ ਸਨਮਾਨਿਤ ਕੀਤਾ। ਮੁਲਾਕਾਤ ਦੌਰਾਨ ਰਾਜੇਸ਼ ਸਿੰਗਲਾ ਨੇ ਆੜਤੀਆ ਨੂੰ ਆ ਰਹੀਆ ਸਮੱਸਿਆਵਾਂ ਵਾਰੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ। ਉਨਾਂ ਆੜਤੀਆ ਨੂੰ ਵਿਸ਼ਵਾਸ ਦਿਵਾਇਆ ਕਿ ਆੜਤੀ ਵਰਗ ਦੀ ਹਰ ਸਮੱਸਿਆ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ, ਤਾਂ ਕਿ ਆੜਤੀ ਵਰਗ ਨੂੰ ਝੋਨੇ ਦੇ ਸੀਜ਼ਨ ਦੌਰਾਨ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਹੇਮ ਰਾਜ ਨੰਦਾ, ਵਿਸ਼ਾਲ ਗੁਪਤਾ, ਕਰਨਬੀਰ ਸਿੰਘ, ਰਾਜਨ ਗੱਖੜ,ਸੁਭਾਂਸੂ ਜਿੰਦਲ, ਗੁਰਮੀਤ ਸਿੰਘ ਪਿੰਡ ਬਹੇੜ੍ਹ ਹਾਜ਼ਰ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ