ਬੱਸੀ ਪਠਾਣਾਂ,ਉਦੇ ਧੀਮਾਨ: ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਵਲੋਂ ਸਬ ਡਵੀਜ਼ਨ ਬੱਸੀ ਪਠਾਣਾਂ ਦੇ ਨਵ ਨਿਯੁਕਤ ਡੀਐਸਪੀ ਰਾਜ ਕੁਮਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਤੇ ਬੱਸੀ ਪਠਾਣਾਂ ਦੇ ਡੀ.ਐਸ.ਪੀ ਦਾ ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨ ਕਰਦਿਆ ਕਿਹਾ ਵੀ ਪੁਲਿਸ ਤੇ ਲੋਕਾਂ ਦਾ ਆਪਸੀ ਸਕਾਰਾਤਮਕ ਵਿਵਹਾਰ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਵੀ ਵੱਧ ਚੜ੍ਹ ਕੇ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਤਾ ਜੋ ਸਮਾਜ ਵਿਚੋਂ ਮਾੜੇ ਅਨਸਰਾਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਸ਼ਹਿਰ ਵਿੱਚ ਵੀ ਰਾਜ ਕੁਮਾਰ ਨੇ ਬਤੌਰ ਡੀ.ਐਸ.ਪੀ ਸੇਵਾਵਾਂ ਦਿੱਤੀਆ ਹਨ। ਉਸ ਸ਼ਹਿਰ ਦੇ ਲੋਕ ਉਨ੍ਹਾਂ ਦੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਕਰਨ ਕਰਕੇ ਅਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਰਾਜੇਸ਼ ਸਿੰਗਲਾ ਨੇ ਆਉਣ ਵਾਲੇ ਝੋਨੇ ਦੇ ਸੀਜਨ ਵਿੱਚ ਮੰਡੀਆਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੇ ਬਾਰੇ ਵੀ ਜਾਣੂ ਕਰਵਾਇਆ।ਇਸ ਮੌਕੇ ਤੇ ਡੀਐਸਪੀ ਰਾਜ ਕੁਮਾਰ ਸ਼ਰਮਾ ਨੇ ਰਾਜੇਸ਼ ਸਿੰਗਲਾ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਬੱਸੀ ਪਠਾਣਾਂ ਪੁਲਿਸ ਵੱਲੋਂ ਆੜਤੀਆਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ| ਉਨਾਂ ਕਿਹਾ ਕਿ ਦਫ਼ਤਰ ਅੰਦਰ ਹਰ ਚੰਗੇ ਨਾਗਿਰਕ ਦਾ ਸਤਕਾਰ ਹੋਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਜਾਵੇਗਾ। ਇਸ ਮੌਕੇ ਉਘੇ ਸਮਾਜ ਸੇਵੀ ਡਾ.ਰਾਜੇਸ਼ ਸ਼ਰਮਾਂ,ਨੌਰੰਗ ਸਿੰਘ,ਵਿਸ਼ਾਲ ਗੁਪਤਾ,ਸੁਭਾਂਸੁ ਜਿੰਦਲ, ਹੇਮਰਾਜ ਨੰਦਾ, ਹਰਵਿੰਦਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।