ਇਤਿਹਾਸਿਕ ਧਰਤੀ ਅੰਦਰ ਖਸਤਾ ਹੋ ਚੁੱਕੀਆਂ ਸੜਕਾਂ ਬਾਰੇ ਧਿਆਨ ਨਾ ਦੇਣਾ ਪੰਜਾਬ ਸਰਕਾਰ ਦੀ ਨਾਲਾਇਕੀ ਨੂੰ ਦਰਸਾਉਂਦੀ ਹੈ : ਕੁਲਦੀਪ ਸਿੰਘ ਸਿੱਧੂਪੁਰ

ਬੱਸੀ ਪਠਾਣਾ, ਉਦੇ ਧੀਮਾਨ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਹਲਕਾ ਬਸੀ ਪਠਾਣਾ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਗੰਡੂਆ ਕਲਾ , ਕਿਸ਼ਨ ਪੁਰਾ , ਟੋਡਰਪੁਰ , ਥਾਬਲਾ , ਨੋਗਾਵਾ ਆਦਿ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਾਸੀ ਪੰਜਾਬ ਸਰਕਾਰ ਤੋਂ ਅੱਤ ਦੇ ਦੁਖੀ ਹੋ ਚੁੱਕੇ ਹਨ । ਭਾਵੇਂ ਕਿ ਜ਼ਿਲਾ ਸ੍ਰੀ ਫਤਹਿਗੜ ਸਾਹਿਬ ਤੋ ਝਾੜੂ ਪਾਰਟੀ ਦੇ ਤਿੰਨ ਮੋਜੂਦਾ ਵਿਧਾਇਕ ਹਨ । ਪਰੰਤੂ ਅਫਸੋਸ ਹੈ ਕਿ ਉਹ ਚੁੱਪ ਕਿਉਂ ਹਨ ? ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਮਗਜੇ ਤਾਂ ਮਾਰੇ ਪਰ ਅਸਲ ਦੇ ਵਿੱਚ ਕੰਮ ਕੋਈ ਵੀ ਨਹੀਂ ਕੀਤਾ ।ਪਿੰਡਾਂ ਦੇ ਸੜਕਾਂ ਦੀ ਹਾਲਾਤ ਇੰਨੀ ਕੁ ਖਸਤਾ ਬਣ ਚੁੱਕੀ ਹੈ । ਕੀ ਵੱਡੇ ਵੱਡੇ ਟੋਇਆਂ ਦੇ ਵਿੱਚ ਕਿਸੇ ਸਮੇਂ ਵੱਡਾ ਹਾਦਸਾ ਹੋ ਸਕਦਾ ਹੈ ।ਪਿੰਡ ਗੰਡੂਆ ਕਲਾਂ ਦੇ ਵਿੱਚ ਪਿੰਡ ਵਾਸੀਆਂ ਨੇ ਦੱਸਿਆ ਕਿ ਗੰਡੂਆਂ ਤੋਂ ਲੈ ਕੇ ,ਕਿਸ਼ਨ ਪੁਰਾ ਥਾਬਲਾ ,ਨਗਾਵਾਂ ਦੇ ਵਿਚਕਾਰ ਆਉਂਦੇ ਸਾਰੇ ਕਈ ਪਿੰਡਾਂ ਨੂੰ ਜੋ ਸੜਕ ਲੱਗਦੀ ਹੈ ।ਉਸ ਦੇ ਹਾਲਾਤ ਬਦਤਰ ਹੋ ਚੁੱਕੀ ਹੈ ।ਕਿਉਂਕਿ ਕਿਸੇ ਵੀ ਐਮਰਜੰਸੀ ਦੇ ਸਮੇਂ ਜੇਕਰ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਹੈ । ਜਾਂ ਕਿਸੇ ਔਰਤ ਨੂੰ ਡਿਲੀਵਰੀ ਮੌਕੇ ਹਸਪਤਾਲ ਲਿਜਾਣਾ ਪੈਂਦਾ ਹੈ ।ਤਾਂ ਅਣਹੋਣੀ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ । ਕਿਉਂਕਿ ਸੜਕਾਂ ਖਰਾਬ ਹੋਣ ਦੇ ਕਾਰਨ ਸਮੇਂ ਤੇ ਹਸਪਤਾਲ ਦੇ ਵਿੱਚ ਪਹੁੰਚਣਾ ਬਹੁਤ ਹੀ ਜਿਆਦਾ ਮੁਸ਼ਕਿਲ ਹੈ ਸਿੱਧੂਪੁਰ ਨੇ ਪਿੰਡ ਵਾਸੀਆਂ ਦੀ ਮੰਗ ਤੇ ਸਰਕਾਰ ਕੋਲੋਂ ਮੰਗ ਕੀਤੀ ਹੈ ।ਕੀ ਸੜਕਾਂ ਖਸਤਾ ਸੜਕਾਂ ਦੀ ਹਾਲਤ ਸੁਧਾਰਨ ਦੇ ਲਈ ਇੱਕ ਵਿਸ਼ੇਸ਼ ਪੈਕਜ ਪਿੰਡਾਂ ਨੂੰ ਖਾਸ ਕਰ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਦਿੱਤਾ ਜਾਵੇ ।ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੜਕਾਂ 80% ਸੜਕਾਂ ਟੁੱਟ ਚੁੱਕੀਆਂ ਹਨ ।ਜਿਸ ਦਾ ਆਪ ਸਰਕਾਰ ਵੱਲੋਂ ਕੋਈ ਵੀ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ । ਕੇਂਦਰ ਸਰਕਾਰ ਵੱਲੋਂ ਭਾਵੇਂ ਸੜਕੀ ਯੋਜਨਾਵਾਂ ਰਾਹੀਂ ਪੈਸਾ ਤਾਂ ਆਇਆ ਹੈ ।ਪਰ ਪੰਜਾਬ ਸਰਕਾਰ ਇਸ ਨੂੰ ਸਹੀ ਢੰਗ ਨਾਲ ਲਗਾਉਣਾ ਨਹੀਂ ਚਾਹੁੰਦੀ ਜਾਪ ਰਹੀ ।ਸਿੱਧੂਪੁਰ ਨੇ ਜਿੱਥੇ ਕੇਂਦਰ ਸਰਕਾਰ ਦੀ ਤਾਰੀਫ ਕੀਤੀ ਉੱਥੇ ਪੰਜਾਬ ਸਰਕਾਰ ਨੂੰ ਨਸੀਹਤ ਦਿੱਤੀ ਕਿ ਕੇਂਦਰ ਵਿੱਚ ਚੱਲ ਰਹੀ ਸਰਕਾਰ ਤੋਂ ਨਸੀਹਤ ਲੈ ਕੇ ਪੰਜਾਬ ਨੂੰ ਵਧੀਆ ਅਤੇ ਸਾਫ ਸੁਧਰੀਆਂ ਸੜਕਾਂ ਦਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਮੁਸੀਬਤ ਦਾ ਹੱਲ ਸਾਹਮਣਾ ਨਾ ਕਰਨਾ ਪਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ, ਗੁਰਵਿੰਦਰ ਸਿੰਘ ਕਾਲਾ , ਗੰਡੂਆ ਕਲਾ , ਹਰਦੇਵ ਸਿੰਘ ਥਾਬਲਾ ,ਬਲਜਿੰਦਰ ਸਿੰਘ ਥਾਬਲਾ ,ਇਕਬਾਲ ਸਿੰਘ ਥਾਬਲਾ ,ਅਵਤਾਰ ਸਿੰਘ ,ਸੁਰਮਖ ਸਿੰਘ ,ਹਰਪ੍ਰੀਤ ਸਿੰਘ ਗੰਡੂਆ ਕਲਾਂ ,ਕੇਸਰ ਸਿੰਘ ,ਦੀਦਾਰ ਸਿੰਘ, ਜਗਤਾਰ ਸਿੰਘ ਹੁੰਦਲ ,ਅਮਰੀਕ ਸਿੰਘ ਸੁਲੱਖਣ ਸਿੰਘ ਹਰਜੀਤ ਕੌਰ ਕਿਸ਼ਨਪੁਰਾ, ਪਰਮਜੀਤ ਸਿੰਘ ਕਿਸ਼ਨਪੁਰਾ ,ਅਮਰਜੀਤ ਸਿੰਘ ਕਿਸ਼ਨਪੁਰਾ ,ਰਾਜ ਕੌਰ ,ਅਤੇ ਹੋਰ ਕਈ ਪਿੰਡ ਵਾਸੀ ਸ਼ਾਮਿਲ ਸਨ ।

Leave a Reply

Your email address will not be published. Required fields are marked *