ਬੱਸੀ ਪਠਾਣਾਂ,ਉਦੇ ਧੀਮਾਨ: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ‘ਤੇ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋ ਕਮੇਟੀ ਪ੍ਰਧਾਨ ਰਜਿੰਦਰ ਭਨੋਟ ਦੀ ਅਗਵਾਈ ਹੇਠ ਮੰਦਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉੱਤਸਵ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਪਵਨ ਬਾਂਸਲ ਬਿੱਟਾ ਵੱਲੋ ਜਯੋਤੀ ਪ੍ਰਚੰਡ ਕਰਕੇ ਕਰਵਾਈ ਗਈ। ਸ਼੍ਰੀ ਰਾਧਾ ਮਾਧਵ ਸੰਕਿਰਤਾਂ ਮੰਡਲੀ ਵੱਲੋ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਭਜਨਾ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਜਿੰਦਰ ਭਨੋਟ ਤੇ ਸਮੂਹ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਪਵਨ ਬਾਂਸਲ ਬਿੱਟਾ ਤੇ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਆਰਤੀ ਉਪਰੰਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਜਨਮ ਦਿਨ ‘ਤੇ ਭਗਤਾਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਪ੍ਰਧਾਨ ਰਾਜਿੰਦਰ ਭਨੋਟ ,ਮਨੀਸ਼ ਸ਼ਰਮਾ ,ਮੋਹਿਤ ਝੰਜੀ, ਸੰਜੀਵ ਸ਼ਰਮਾ ,ਵਿਜੇ ਸ਼ਰਮਾ ,ਸੁਰਿੰਦਰ ਕੁਮਾਰ ਰਿੰਕੂ ,ਕ੍ਰਿਸ਼ਨ ਗੋਪਾਲ,ਸਤਪਾਲ ਭਨੋਟ,ਨਰਵੀਰ ਧੀਮਾਨ,ਸੰਦੀਪ ਧੀਰ, ਕਿਸ਼ੋਰੀ ਲਾਲ ਚੁੱਗ,ਪੰਡਿਤ ਜਗਦੀਸ਼ ,ਪੁਜਾਰੀ ਗੋਬਿੰਦ ,ਨੰਨੂ, ਧਰੂਵ, ਸੁਧੀਰ ਖੰਨਾ,ਮਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾ ਤੇ ਸ਼ਹਿਰ ਵਾਸੀ ਹਾਜ਼ਰ ਸਨ।