ਸੂਬਾ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋਏ : ਬਲਵੀਰ ਸਿੰਘ

ਬੱਸੀ ਪਠਾਣਾਂ, ਉਦੇ ਧੀਮਾਨ: ਨਸ਼ਿਆਂ, ਕਰੱਪਸ਼ਨ, ਬੇਰੁਜ਼ਗਾਰੀ, ਬੇਅਦਬੀ ਅਜਿਹੇ ਅਨੇਕਾਂ ਮੁੱਦਿਆਂ ਨੂੰ ਖ਼ਤਮ ਕਰਨ ਦੀਆਂ ਝੂਠੀਆਂ ਸੋਹਾਂ ਖਾ ਕੇ ਰੰਗਲੇ ਪੰਜਾਬ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋਏ। ਇੰਨਾ ਵਿਚਾਰਾਂ ਦਾ ਪ੍ਰਗਟਾਵਾ ਕਾਗਰਸ ਪਾਰਟੀ ਐਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਬਲਵੀਰ ਸਿਘ ਨੇ ਕੀਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੇ ਚੱਲਦਿਆਂ ਸੂਬੇ ਦਾ ਹਰ ਵਰਗ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਪੰਜਾਬ ਤੋਂ ਬਾਹਰ ਹੀ ਨਹੀਂ, ਬਲਕਿ ਵਿਦੇਸ਼ਾਂ ਦਾ ਰੁੱਖ ਕਰਨ ਲਈ ਮਜਬੂਰ ਹਨ। ਜਦ ਕਿ ਸਰਕਾਰ ਦੀ ਬੇਰੁਖੀ ਦੇ ਸ਼ਿਕਾਰ ਹੋਏ ਇੰਡਸਟਰੀ ਮਜਬੂਰੀ ਵਸ ਹੋ ਕੇ ਬਾਹਰਲੇ ਸੂਬਿਆਂ ਦਾ ਰੁੱਖ ਅਪਣਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨਾ ਹੀ ਨਹੀਂ, ਪੰਜਾਬ ਵਿਚ ਲਾ ਐਂਡ ਆਰਡਰ ਦੀ ਸਥਿਤੀ ਦਾ ਬੁਰਾ ਹਾਲ ਹੈ ਤੇ ਦਿਨ ਦਿਹਾੜੇ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣੀ ਨੂੰ ਤਿੰਨ ਸਾਲ ਦੇ ਸਮੇਂ ਦੇ ਬਾਵਜੂਦ ਡਿਵੈਲਪਮੈਂਟ ਹੋਣੀ ਤਾਂ ਕੀ ਲੋਕ ਸੜ੍ਕਾਂ ਤੇ ਲੱਗਣ ਵਾਲੇ ਪੈਚਾਂ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਆਏ ਦਿਨ ਨਵੇਂ ਖਵਾਬ ਦਿਖਾਉਣ ਦੀ ਬਜਾਏ ਤਿੰਨ ਸਾਲ ਪਹਿਲਾਂ ਦਿੱਤੀਆਂ ਆਪਣੀਆ ਗਰੰਟੀਆਂ ਅਤੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਤਾਂ ਜੋ ਸਰਕਾਰੀ ਸਹੂਲਤਾਂ ਮਿਲਣ ਦੇ ਨਾਲ ਸੂਬੇ ਦੇ ਲੋਕ ਸੁੱਖ ਦਾ ਸਾਹ ਲੈ ਸਕਣ|

Leave a Reply

Your email address will not be published. Required fields are marked *