ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਵੱਲੋਂ ਲਗਾਇਆ ਗਿਆ ਲੰਗਰ

ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਦੀ ਮਹਿਲਾ ਵਿੰਗ ਵੱਲੋਂ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅਤੇ ਮਹਿਲਾ ਪ੍ਰਧਾਨ ਮੀਨੂੰ ਬਾਲਾ, ਪ੍ਰੋਜੈਕਟ ਮੁਖੀ ਨੀਨਾ ਬਾਂਡਾ ਅਤੇ ਮਨੀਸ਼ਾ ਅਰੋੜਾ ਦੀ ਦੇਖ-ਰੇਖ ਹੇਠ ਬੱਸ ਸਟੈਂਡ ਵਿਖੇ ਠੰਡੇ ਮਿੱਠੇ ਜਲ ਅਤੇ ਕੜ੍ਹੀ ਚੌਲਾਂ ਦਾ ਲੰਗਰ ਲਗਾਇਆ ਗਿਆ। ਗੱਲਬਾਤ ਦੌਰਾਨ ਪ੍ਰਧਾਨ ਅਤੇ ਮਹਿਲਾ ਪ੍ਰਧਾਨ ਨੇ ਦੱਸਿਆ ਕਿ ਨਿਰਜਲਾ ਇਕਾਦਸ਼ੀ ਨਰ ਸੇਵਾ ਨਰਾਇਣ ਸੇਵਾ ਦੇ ਮੌਕੇ ‘ਤੇ ਕੌਂਸਲ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਕੜ੍ਹੀ ਚੌਲਾਂ ਦਾ ਲੰਗਰ ਲਗਾਇਆ ਗਿਆ।ਉਨ੍ਹਾਂ ਕਿਹਾ ਕਿ ਇਸ ਕੜਕਦੀ ਗਰਮੀ ਵਿੱਚ ਰਾਹਗੀਰਾਂ ਨੂੰ ਪਾਣੀ ਅਤੇ ਭੋਜਨ ਦੇਣਾ ਪੁੰਨ ਦਾ ਕੰਮ ਹੈ ਅਤੇ ਕੌਂਸਲ ਵੱਲੋਂ ਹਰ ਸਾਲ ਸੇਵਾ ਦਾ ਕਾਰਜ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਜਾਰੀ ਰਹੇਗਾ। ਪ੍ਰੀਸ਼ਦ ਦੀਆਂ ਮਹਿਲਾ ਮੈਂਬਰਾਂ ਨੇ ਇਸ ਪ੍ਰੋਜੈਕਟ ਨੂੰ ਬਹੁਤ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਅਤੇ ਮੋਹਰੀ ਢੰਗ ਨਾਲ ਸੇਵਾ ਕੀਤੀ।ਇਸ ਦੌਰਾਨ ਨਿਧੀ ਭੰਡਾਰੀ, ਰਮਾ ਗੁਪਤਾ, ਮੀਨਾਕਸ਼ੀ ਸੋਨੀ, ਹਿਤੂ ਸੁਰਜਨ, ਕਾਲਾ ਨੰਦਾ, ਡਿੰਪਲ ਰਾਣੀ, ਪ੍ਰਮੋਦ ਲਤਾ, ਮੀਨੂੰ ਸ਼ਰਮਾ, ਰਿਤੂ ਮਲਹੋਤਰਾ, ਸਕੱਤਰ ਭਾਰਤ ਭੂਸ਼ਣ ਸਚਦੇਵਾ, ਖਜ਼ਾਨਚੀ ਸੰਜੀਵ ਸੋਨੀ, ਰਾਕੇਸ਼ ਗੁਪਤਾ, ਵਿਨੋਦ ਸ਼ਰਮਾ, ਬਲਦੇਵ ਕ੍ਰਿਸ਼ਨ, ਰਵੀਸ਼ ਅਰੋੜਾ , ਰੁਪਿੰਦਰ ਸੁਰਜਨ, ਨੀਰਜ ਮਲਹੋਤਰਾ, ਅਨਿਲ ਕੁਮਾਰ, ਨੀਰਜ ਗੁਪਤਾ, ਰਾਕੇਸ਼ ਸੋਨੀ, ਰਵਿੰਦਰ ਰਿੰਕੂ, ਮਨੋਜ ਸ਼ਰਮਾ, ਧਰਮਿੰਦਰ ਬੰਦਾ, ਭਾਰਤ ਭੂਸ਼ਣ ਸ਼ਰਮਾ, ਪ੍ਰੀਤਮ ਰਾਬਰ, ਰਾਜ ਕੁਮਾਰ ਵਧਵਾ, ਸਾਹਿਲ ਰਬਰ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਨੋਨੀ, ਪੰਡਿਤ ਨੀਲਮ ਸ਼ਰਮਾ, ਅਸ਼ੋਕ ਗਰਗ ਆਦਿ ਪ੍ਰੀਸ਼ਦ ਮੈਂਬਰ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ