ਅੱਖਾਂ ਦਾ ਮੁਫਤ ਚੈਕ-ਅੱਪ ਕੈਂਪ ਲਗਾਇਆ ਗਿਆ

ਉਦੇ ਧੀਮਾਨ, ਬੱਸੀ ਪਠਾਣਾ : ਮੇਹਰ ਬਾਬਾ ਚੈਰੀਟੇਬਲ ਟਰੱਸਟ, ਬਸੀ ਪਠਾਨਾਂ ਵੱਲੋਂ ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਸੈਡਰਾ ਫੋਸਟਰ ਸਾਊਥ ਡਾਊਨ ਇੰਗਲੈਡ ਦੇ ਸਹਿਯੋਗ ਨਾਲ ਮਾਤਾ ਹਰਨਾਮ ਕੌਰ ਕਮਿਊਨਿਟੀ ਡਿਵੈਲਪਮੈਂਟ ਸੈਂਟਰ ਵਿਖੇ 37 ਵਾਂ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਪ ਵਿੱਚ ਪਟਿਆਲਾ ਤੋ ਡਾਂ ਜੀ.ਐਸ.ਰੰਧਾਵਾ ਅਗਵਾਈ ਅਤੇ ਉਨਾਂ ਦੀ ਟੀਮ ਡਾਂ ਅਕਾਸ਼ਕਾ ,ਧਰਮਵੀਰ ਸਿੰਘ ਅਤੇ ਸਾਵਰ ਮਸੀਹ ਨੇ 127 ਪਿੰਡਾ ਤੋਂ ਆਏ ਹੋਏ 517 ਲੋਕਾਂ ਦੀਆ ਅੱਖਾਂ ਦਾ ਮੁਫਤ ਚੈਕ-ਅੱਪ ਕੀਤਾ ਗਿਆ, ਇਨ੍ਹਾਂ ਵਿੱਚੋਂ 191 ਨੂੰ ਮੋਤੀਆ ਬਿੰਦ ਦੇ ਮਰੀਜ ਪਾਏ ਗਏ, ਇਨ੍ਹਾਂ ਮਰੀਜਾਂ ਦੇ ਅੱਖਾਂ ਦੇ ਅਪਰੇਸ਼ਨ ਡਾਂ ਜੀ.ਐਸ. ਰੰਧਾਵਾ, ਰੰਧਾਵਾ ਅੱਖਾਂ ਦਾ ਹਸਪਤਾਲ ਅਤੇ ਲੇਸਿਕ ਸੈਟਰ ਦੇ ਹਸਪਤਾਲ ਪਟਿਆਲਾ ਵਿਖੇ ਕੀਤੇ ਜਾਣਗੇ। ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਸਾਲ ਵਿੱਚ 2 ਵਾਰ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ।ਟਰੱਸਟ ਹੁਣ ਤੱਕ 3587 ਮਰੀਜਾਂ ਦੇ ਅੱਖਾਂ ਦੇ ਅਪਰੇਸ਼ਨ ਕਰਵਾ ਚੁੱਕਾ ਹੈ।  ਇਸ ਕੈਂਪ ਵਿੱਚ ਟਰੱਸਟ ਦੇ ਟਰੱਸਟੀ ਸ:ਠਾਕੁਰ ਸਿੰਘ ਮੇਜੀ, ਸਲਾਹਕਾਰ ਹਰਕਿਰਨ ਕੌਰ ਮੇਜੀ, ਕਰਮਤੇਜ ਸਿੰਘ ਕੰਗ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੈਬਰ ਜੈ ਕਿਸ਼ਨ ਭੋਲਾ ਸਥਾਨਕ, ਸਲਾਹਕਾਰ ਅਮਰਇਸ਼ਵਰ ਸਿੰਘ ਗੋਰਾਇਆ, ਜੀਵਨ ਗੋਰਾਇਆ ਵਿਸ਼ੇਸ ਤੌਰ ਤੇ ਮੌਜੂਦ ਸਨ।ਇਨ੍ਹਾਂ ਤੋ ਇਲਾਵਾ ਨਾਜਰ ਸਿੰਘ ਜਿੰਦਲਪੁਰ, ਅਮਰਜੀਤ ਸਿੰਘ ਵਜੀਰਾਬਾਦ,ਕੁਲਵੰਤ ਸਿੰਘ ਫਤਿਹਗੜ੍ਹ ਨਿਊਆ, ਜਸਪਾਲ ਕੌਰ ਇਸਰਹੇਲ, ਬਲਜਿੰਦਰ ਸਿੰਘ ਮੈੜਾਂ, ਬਾਬੂ ਸਿੰਘ ਮੰਢੌਰ ਸਾਬਕਾ ਸਰਪੰਚ ਮੌਜੂਦ ਸਨ।

Leave a Reply

Your email address will not be published. Required fields are marked *