ਮੰਗਲਮ ਹੌਂਡਾ ਵੱਲੋਂ ਲੋਕਾਂ ਦੀ ਸਹੂਲਤ ਲਈ ਪਿੰਡ ਅੱਤੇਵਾਲੀ ਵਿਖੇ ਨਵਾਂ ਸਰਵਿਸ ਸੈਂਟਰ ਸ਼ੁਰੂ

ਸਰਹਿੰਦ, ਰੂਪ ਨਰੇਸ਼:

ਮੰਗਲਮ ਹੌਂਡਾ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਿੰਡ ਅੱਤੇਵਾਲੀ ਵਿਖੇ ਨਵਾਂ ਸਰਵਿਸ ਸੈਂਟਰ ਸ਼ੁਰੂ ਕੀਤਾ ਗਿਆ ਹੈ। ਸਰਵਿਸ ਸੈਂਟਰ ਦਾ ਉਦਘਾਟਨ ਕੰਵਲਜੀਤ ਸਿੰਘ, ਜ਼ੋਨਲ ਮੈਨੇਜਰ ਵੱਲੋਂ ਕੀਤਾ ਗਿਆ।

ਇਸ ਮੌਕੇ ਏਰੀਆ ਇੰਚਾਰਜ ਪ੍ਰਸ਼ਾਂਤ ਕੌਸ਼ਲ, ਪਰਮਿੰਦਰ ਸਿੰਘ ਭਾਟੀਆ ਜੀ.ਐੱਮ., ਨਰਿੰਦਰ ਤਕਿਆਰ ਐਮ. ਡੀ ਅਤੇ ਮਨਿੰਦਰ ਸਿੰਘ ਮੈਨੇਜਰ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਖੇਤਰ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੰਪਨੀ ਵੱਲੋਂ ਇਹ ਸਰਵਿਸ ਸੈਂਟਰ ਖੋਲ੍ਹਿਆ ਗਿਆ ਹੈ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਆਪਣੇ ਦੋਪਹੀਆ ਵਾਹਨਾਂ ਦੀ ਸਰਵਿਸ ਕਰਵਾਉਣ ਵਿੱਚ ਵੱਡੀ ਸਹੂਲਤ ਮਿਲੇਗੀ। ਕੰਪਨੀ ਦੇ ਟ੍ਰੇਡ ਕਾਰੀਗਰ ਆਪਣੀ ਕੁਸ਼ਲਤਾ ਨਾਲ ਟੂ-ਵ੍ਹੀਲਰਾਂ ਦੀ ਸਰਵਿਸ ਕਰਨਗੇ।

ਹੌਂਡਾ ਕੰਪਨੀ ਵੱਲੋਂ ਨਵੇਂ ਮਾਡਲਾਂ ਵਿੱਚ ਕਾਫ਼ੀ ਸੁਧਾਰ ਕੀਤੇ ਗਏ ਹਨ, ਜਿਸ ਨਾਲ ਵਾਹਨਾਂ ਦੀ ਮਾਈਲੇਜ ਵਿੱਚ ਵੀ ਵਾਧਾ ਹੋਇਆ ਹੈ। ਨਵੇਂ ਮਾਡਲਾਂ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਹੈ ਅਤੇ ਉਨ੍ਹਾਂ ਦਾ ਰੁਝਾਨ ਐਕਟਿਵਾ ਵੱਲ ਵੱਧ ਰਿਹਾ ਹੈ। ਇਸ ਲਈ ਕੰਪਨੀ ਆਪਣੇ ਗਾਹਕਾਂ ਦੀ ਧੰਨਵਾਦੀ ਹੈ।

ਇਸ ਮੌਕੇ ਨੰਦਨ ਤਕਿਆਰ, ਅਨਿਲ ਗਰਗ, ਗੀਤਾ ਕੁਮਾਰੀ, ਨੇਹਾ ਕੁਮਾਰੀ, ਨੌਰੰਗ ਸਿੰਘ, ਖੁਸ਼ਵੰਤ ਰਾਏ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *