
ਰਾਮਚੇਤ ਗੌੜ ਪ੍ਰਧਾਨ, ਇਕਬਾਲਦੀਪ ਸੰਧੂ ਜਨ. ਸਕੱਤਰ ਅਤੇ ਹਿਤੇਸ਼ ਸ਼ਰਮਾ ਬਣੇ ਖ਼ਜਾਨਚੀ
ਮੰਡੀ ਗੋਬਿੰਦਗੜ੍ਹ, ਜਗਦੀਸ਼ ਅਰੋੜਾ: ਪ੍ਰੈਸ ਕਲੱਬ ਮੰਡੀ ਗੋਬਿੰਦਗੜ੍ਹ ਦੀ ਚੋਣ ਮੀਟਿੰਗ ਅੱਜ ਨਗਰ ਕੌਂਸਲ ਗੋਬਿੰਦਗੜ੍ਹ ਦੇ ਮੀਟਿੰਗ ਹਾਲ ਵਿਚ ਹੋਈ। ਜਿਸ ਦੌਰਾਨ ਸਰਬ ਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਚੋਣ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਮੀਡੀਆ ਅਦਾਰਿਆਂ ਨਾਲ ਜੁੜੇ ਪੱਤਰਕਾਰ ਸ਼ਾਮਿਲ ਹੋਏ। ਇਸ ਮੌਕੇ ਪ੍ਰੈਸ ਕੱਲਬ ਦੇ ਪ੍ਰਧਾਨ ਦੇ ਅਹੁਦੇ ਲਈ ਸੀਨੀਅਰ ਪੱਤਰਕਾਰ ਮੁਕੇਸ਼ ਘਈ ਨੇ ਰਾਮਚੇਤ ਗੌੜ ਦਾ ਨਾਂਅ ਪੇਸ਼ ਕੀਤਾ, ਜਿਸ ਦੀ ਤਾਈਦ ਸੁਰੇਸ਼ ਸ਼ਰਮਾ ਨੇ ਕੀਤੀ ਅਤੇ ਸਮੂਹ ਮੈਂਬਰਾਂ ਨੇ ਸਹਿਮਤੀ ਜਤਾਉਂਦਿਆਂ ਰਾਮਚੇਤ ਗੌੜ ਨੂੰ ਪ੍ਰੈਸ ਕਲੱਬ ਦਾ ਪ੍ਰਧਾਨ ਚੁਣ ਲਿਆ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਬਲਜਿੰਦਰ ਸਿੰਘ ਨੇ ਇਕਬਾਲਦੀਪ ਸੰਧੂ ਦਾ ਨਾਮ ਪੇਸ਼ ਕੀਤਾ, ਜਿਸ ਦੀ ਤਾਈਦ ਮੁਖਤਿਆਰ ਸਿੰਘ ਤੇ ਹਿਤੇਸ਼ ਸ਼ਰਮਾ ਨੇ ਕੀਤੀ। ਸਰਬ ਸੰਮਤੀ ਨਾਲ ਇਕਬਾਲਦੀਪ ਸੰਧੂ ਨੂੰ ਜਨਰਲ ਸਕੱਤਰ ਚੁਣਿਆ ਗਿਆ। ਖਜ਼ਾਨਚੀ ਦੇ ਅਹੁਦੇ ਲਈ ਰਾਜੇਸ਼ ਸ਼ਰਮਾ ਨੇ ਹਿਤੇਸ਼ ਸ਼ਰਮਾ ਦੇ ਨਾਮ ਦੀ ਤਜਵੀਜ਼ ਪੇਸ਼ ਕੀਤੀ, ਜਿਸ ਦੀ ਤਾਈਦ ਗੁਰਪ੍ਰੀਤ ਸਿੰਘ ਮਹਿਕ ਨੇ ਕੀਤੀ। ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਹਿਤੇਸ਼ ਸ਼ਰਮਾ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੂੰ ਕਲੱਬ ਦਾ ਸਰਪ੍ਰਸਤ ਨਾਮਜ਼ਦ ਕੀਤਾ ਗਿਆ। ਮੀਟਿੰਗ ਦੌਰਾਨ ਬਲਜਿੰਦਰ ਸਿੰਘ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਕੁਲਦੀਪ ਸਿੰਘ ਸ਼ੁਤਰਾਣਾ ਦੇ ਨਾਮ ਦੀ ਤਜਵੀਜ਼ ਪੇਸ਼ ਕੀਤੀ, ਜਿਸ ਦੀ ਤਾਈਦ ਇਕਬਾਲਦੀਪ ਸੰਧੂ ਨੇ ਕੀਤੀ ਅਤੇ ਸਰਬਸੰਮਤੀ ਨਾਲ ਕੁਲਦੀਪ ਸਿੰਘ ਸਤਰਾਣਾ ਨੂੰ ਸੀਨੀਅਰ ਉਪ ਪ੍ਰਧਾਨ ਚੁਣਿਆ ਗਿਆ। ਅੰਤ ਵਿਚ ਹਾਊਸ ਵਲੋਂ ਬਾਕੀ ਕਾਰਜਕਾਰਨੀ ਦੇ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਦੇ ਅਧਿਕਾਰ ਨਵ-ਨਿਯੁਕਤ ਪ੍ਰਧਾਨ ਨੂੰ ਦਿੱਤੇ ਗਏ। ਜਿਸ ਤੋਂ ਬਾਅਦ ਪ੍ਰਧਾਨ ਰਾਮਚੇਤ ਗੌੜ ਨੇ ਆਪਣੀ ਟੀਮ ਵਿਚ ਵਾਧਾ ਕਰਦੇ ਹੋਏ ਡਾਇਰੈਕਟਰਾਂ ਵਿਚ ਭੂਸ਼ਣ ਸੂਦ, ਗੁਰਪ੍ਰੀਤ ਸਿੰਘ ਮਹਿਕ, ਬਲਜਿੰਦਰ ਸਿੰਘ ਤੇ ਮੁਕੇਸ਼ ਘਈ ਨੂੰ ਬਣਾਇਆ। ਜਦਕਿ ਮੀਤ ਪ੍ਰਧਾਨ ਰਾਜੇਸ਼ ਸ਼ਰਮਾ, ਸੰਯੁਕਤ ਸਕੱਤਰ ਅਮਿਤ ਸ਼ਰਮਾ, ਸੰਯੁਕਤ ਖਜ਼ਾਨਚੀ ਮਨੋਜ ਭੱਲਾ ਨੂੰ ਬਣਾਇਆ ਗਿਆ।
ਇਸ ਮੌਕੇ ਨਵੀਂ ਕਾਰਜਕਾਰਨੀ ਦੀ ਚੋਣ ‘ਤੇ ਸਮੂਹ ਮੈਂਬਰਾਂ ਨੇ ਨਵ-ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਕਲੱਬ ਦੀ ਚੜ੍ਹਦੀ ਕਲਾ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰੇਸ਼ ਸ਼ਰਮਾ, ਇੰਦਰਜੀਤ ਸਿੰਘ ਮੱਗੋ, ਲਖਬੀਰ ਸਿੰਘ ਲੱਕੀ, ਗੁਰਦੀਪ ਸਿੰਘ, ਗੁਰਭੇਜ ਰਾਜੂ, ਹਿਤੇਸ਼ ਗੁਪਤਾ, ਮੁਖਤਿਆਰ ਸਿੰਘ, ਜਗਮੀਤ ਸਿੰਘ, ਹਰਜਿੰਦਰ ਧੀਮਾਨ, ਸੁਮਿਤ ਸ਼ਰਮਾ, ਜਗਦੀਸ਼ ਅਰੋੜਾ, ਭੁਪਿੰਦਰ ਢਿੱਲੋਂ, ਪ੍ਰਸ਼ੋਤਮ ਸ਼ਰਮਾ ਵੀ ਹਾਜ਼ਿਰ ਸਨ।
ਮੀਟਿੰਗ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਨਵੀਂ ਕਾਰਜਕਾਰਨੀ ਦਾ ਕਾਰਜਕਾਲ ਇੱਕ ਸਾਲ ਦਾ ਹੋਵੇਗਾ।
