
ਸਰਹਿੰਦ, ਥਾਪਰ:
ਐੱਸ ਐੱਸ ਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਅਤੇ ਐੱਸ ਪੀ (ਐਚ) ਹਰਵੰਤ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਾਂਝ ਸੁਸਾਇਟੀ ਫਤਿਹਗੜ੍ਹ ਸਾਹਿਬ ਵਲੋਂ ਗਿਆਨੀ ਦਿੱਤ ਸਿੰਘ ਖਾਲਸਾ ਦੀਵਾਨ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਇੰਚਾਰਜ ਐੱਸ ਆਈ ਅਮਨਦੀਪ ਕੌਰ,ਕੁਲਵਿੰਦਰ ਸਿੰਘ,ਰਾਜਵਿੰਦਰ ਕੌਰ,ਕੁਲਦੀਪ ਸਿੰਘ,ਹਰਭਜਨ ਸਿੰਘ,ਨਿਸ਼ਾ ਰਾਣੀ,ਰਮਨਪ੍ਰੀਤ ਕੌਰ,ਬਵਨਦੀਪ ਕੌਰ ਆਦਿ ਹਾਜਰ ਸਨ।
