
ਸਰਹਿੰਦ, ਰੂਪ ਨਰੇਸ਼:
ਐੱਸ ਐੱਸ ਪੀ ਫਤਿਹਗੜ੍ਹ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਂਝ ਕੇਂਦਰ ਫਤਿਹਗੜ੍ਹ ਸਾਹਿਬ ਦੀ ਇੰਚਾਰਜ ਐੱਸ ਆਈ ਅਮਨਦੀਪ ਕੌਰ ਅਤੇ ਉਹਨਾਂ ਦੀ ਟੀਮ ਨੇ ਵੱਖ ਵੱਖ ਥਾਵਾਂ ਤੇ ਪੌਦੇ ਲਗਾਏ।ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਮਨੁੱਖ ਇੱਕ ਪੌਦਾ ਜ਼ਰੂਰ ਲਾਵੇ ਤੇ ਉਸਦਾ ਪਾਲਣ ਪੋਸ਼ਣ ਕਰੇ ਤਾਂ ਕਿ ਪ੍ਰਦੂਸ਼ਿਤ ਵਾਤਾਵਰਨ ਦੀ ਸਮੱਸਿਆ ਤੇ ਕਾਬੂ ਪਾਇਆ ਜਾ ਸਕੇ।ਉਹਨਾਂ ਕਿਹਾ ਕਿ ਅੱਜ ਵੱਧ ਰਿਹਾ ਪ੍ਰਦੂਸ਼ਣ ਸਾਡੇ ਲਈ ਖਤਰੇ ਦੀ ਘੰਟੀ ਹੈ।ਪ੍ਰਦੂਸ਼ਣ ਕਾਰਨ ਲੂ ਗਰਮੀ ਅਤੇ ਬਿਮਾਰੀਆਂ ਬਹੁਤ ਵੱਧ ਰਹੀਆਂ ਹਨ।ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਇਸ ਸਮੱਸਿਆ ਤੇ ਕਾਬੂ ਪਾਉਣਾ ਚਾਹੀਦਾ ਹੈ।ਇਸ ਮੌਕੇ ਕੁਲਵਿੰਦਰ ਸਿੰਘ,ਕੁਲਦੀਪ ਸਿੰਘ,ਹਰਭਜਨ ਸਿੰਘ ਜੱਲੋਵਾਲ,ਗੁਰਦੀਪ ਸਿੰਘ,ਨਿਸ਼ਾ ਰਾਣੀ,ਮਨਵੀਤ ਕੌਰ,ਬਵਨਦੀਪ ਕੌਰ ਆਦਿ ਹਾਜਰ ਸਨ।
