ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ
ਡਿਪਟੀ ਕਮਿਸ਼ਨਰ ਨੇ ਐਮ/ਐਸ ਦਿ ਇੰਗਲਿਸ਼ ਅਸਟੇਟ ਆਈਲੈਟਸ ਅਤੇ ਇਮੀਗਰੇਸ਼ਨ
ਇੰਸਟੀਚਿਊਟ ਅਮਲੋਹ ਦਾ ਲਾਇਸੈਂਸ ਕੀਤਾ ਰੱਦ
ਅਮਲੋਹ/ਫਤਹਿਗੜ੍ਹ ਸਾਹਿਬ, 06 ਮਈ
ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫ਼ਤਹਿਗੜ੍ਹ ਸਾਹਿਬ ਡਾ: ਸੋਨਾ ਥਿੰਦ ਨੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 (ਪੰਜਾਬ ਐਕਟ 2 ਆਫ 2013) ਦੇ ਸੈਕਸ਼ਨ 6 (1)(ਜੀ)ਤਹਿਤ ਸ੍ਰੀ ਬਲਜਿੰਦਰ ਸਿੰਘ ਪੁੱਤਰ ਸ੍ਰੀ ਬਲਬੀਰ ਸਿੰਘ ਵਾਸੀ ਪਿੰਡ ਭੱਟੋਂ, ਤਹਿ ਅਮਲੋਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਾਮ ‘ਤੇ ਚੱਲ ਰਹੇ ਐਮ/ਐਸ ਦਿ ਇੰਗਲਿਸ਼ ਅਸਟੇਟ ਆਈਲੈਟਸ ਅਤੇ ਇਮੀਗਰੇਸ਼ਨ ਸੈਂਟਰ, ਦੁਕਾਨ ਨੰ 25, ਖੰਨਾ ਰੋਡ ਨੇੜੇ ਗੁਰਦੁਆਰਾ ਸਿੰਘ ਸਭਾ ਅਮਲੋਹ, ਦਾ ਲਾਇਸੰਸ ਨੰ: 61 /MC-1, ਮਿਤੀ 12.04.2021 ਰੱਦ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਵੱਲੋਂ ਦਫਤਰੀ ਹੁਕਮ ਵਿੱਚ ਦਰਜ ਹੈ ਕਿ ਸ੍ਰੀ ਬਲਜਿੰਦਰ ਸਿੰਘ ਪੁੱਤਰ ਸ੍ਰੀ ਬਲਬੀਰ ਸਿੰਘ ਨੇ ਦਰਖਾਸਤ ਰਾਹੀਂ ਬੇਨਤੀ ਕੀਤੀ ਕਿ ਉਹ ਆਪਣਾ ਇਹ ਲਾਇਸੰਸ ਰੀਨਿਊ ਨਹੀਂ ਕਰਵਾਉਣਾ ਚਾਹੁੰਦਾ, ਇਸ ਲਈ ਉਨ੍ਹਾਂ ਦਾ ਇਹ ਲਾਇਸੰਸ ਕੈਂਸਲ ਕੀਤਾ ਜਾਵੇ।
ਇਸ ਲਈ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਐਮ/ਐਸ ਦਿ ਇੰਗਲਿਸ਼ ਅਸਟੇਟ ਆਈਲੈਟਸ ਅਤੇ ਇਮੀਗਰੇਸ਼ਨ ਅਮਲੋਹ ਦਾ ਲਾਇਸੰਸ ਨੰ:61/MC-1, ਮਿਤੀ 12.04.2021 ਰੱਦ ਕਰ ਦਿੱਤਾ ਹੈ।
——————————
This news is auto published from an agency/source and may be published as received.
