
ਦ਼ਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਿਹਗੜ੍ਹ ਸਾਹਿਬ
ਮੰਡੀ ਗੋਬਿੰਦਗੜ੍ਹ ਦੇ ਦਲੀਪ ਨਗਰ ਪਾਰਕ ਵਿਖੇ ਸੀ.ਐਮ ਦੀ ਯੋਗਸ਼ਾਲਾ ਤਹਿਤ ਲਗਾਈਆ ਜਾ ਰਹੀਆਂ ਹਨ ਵਿਸੇਸ ਕਲਾਸਾਂ ਯੋਗਾ ਕਲਾਸਾਂ ਸ਼ੁਰੂ ਕਰਵਾਉਣ ਦੇ ਚਾਹਵਾਨ 25 ਲੋਕਾਂ ਦਾ ਸਮੂਹ ਬਣਾ ਕੇ ਟੋਲ ਫ੍ਰੀ ਨੰਬਰ 76694-00500 'ਤੇ ਮਿਸਡ ਕਾਲ ਕਰਨ
ਮੰਡੀ ਗੋਬਿੰਦਗੜ੍ਹ/ਫਤਹਿਗੜ੍ਹ ਸਾਹਿਬ, 06 ਮਈ
ਮੰਡੀ ਗੋਬਿੰਦਗੜ੍ਹ ਦੇ ਦਲੀਪ ਨਗਰ ਪਾਰਕ ਵਿਖੇ ਸੀ.ਐਮ ਦੀ ਯੋਗਸ਼ਾਲਾ ਤਹਿਤ ਮੈਡਮ ਪ੍ਰਾਚੀ ਵੱਲੋਂ ਸਵੇਰੇ 7 ਤੋਂ 8 ਵਜ੍ਹੇ ਤੱਕ ਯੋਗ ਆਸਨ ਅਤੇ ਸਰੀਰਕ ਪੱਖੋਂ ਸਿਹਤਮੰਦ ਰਹਿਣ ਲਈ ਵਿਸ਼ੇਸ ਕਲਾਸਾਂ ਲਗਾਈਆ ਜਾ ਰਹੀਆਂ ਹਨ, ਜਿਸਦਾ ਸ਼ਹਿਰ ਵਾਸੀਆਂ ਵੱਲੋਂ ਖੂਬ ਲਾਹਾ ਲਿਆ ਜਾ ਰਿਹਾ ਹੈ।
ਯੋਗਾ ਕਲਾਸਾ ਦੇ ਮਾਹਿਰ ਮੈਡਮ ਪ੍ਰਾਚੀ ਨੇ ਦੱਸਿਆ ਕਿ ਜੋ ਲੋਕ ਘਰ ਰਹਿ ਕੇ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਨਾਲ ਜੂਝ ਰਹੇ ਸਨ, ਉਹ ਹੁਣ ਯੋਗ ਕਲਾਸਾਂ ਵਿੱਚ ਸ਼ਾਮਲ ਹੋ ਕੇ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਨ। ਯੋਗਾ ਆਸਨ ਵਿੱਚ ਸ਼ਹਿਰ ਦੇ ਰਹਿਣ ਵਾਲੇ ਸੀਮਾ ਸ਼ਰਮਾ ਅਤੇ ਕਿਰਨ ਦੇਵੀ ਨੇ ਦੱਸਿਆ ਕਿ ਰੋਜ਼ਾਨਾ ਦੇ ਜਿੰਦਗੀ ਅੰਦਰ ਸਰੀਰਕ ਤੌਰ ਤੇ ਫਿੱਟ ਰਹਿਣ ਲਈ ਯੋਗਾ ਅਤਿ ਜਰੂਰੀ ਹੈ, ਜਿਸਦੇ ਜਿੱਥੇ ਸਰੀਰ ਨੂੰ ਕਾਫੀ ਲਾਭ ਹੁੰਦਾ ਹੈ ਉਥੇ ਹੀ ਕਈ ਬਿਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ ਅਤੇ ਦਵਾਈਆਂ ਤੋਂ ਛੁਟਕਾਰਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ਤੇ ਯੋਗ ਆਸਨ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਮਾਨਸਿਕ ਤਣਾਅ ਅਤੇ ਛੋਟੀ ਮੋਟੀ ਸਮੱਸਿਆ ਦਾ ਬਿਨ੍ਹਾਂ ਦਵਾਈਆ ਤੋਂ ਇਲਾਜ ਸੰਭਵ ਹੋ ਸਕੇ।
ਇਸੇ ਤਰ੍ਹਾਂ ਯੋਗ ਆਸਨ ਦੀਆਂ ਕਲਾਸਾਂ ਵਿੱਚ ਹਿੱਸਾ ਲੈਣ ਵਾਲੀਆਂ ਰੀਆ ਮਿਸ਼ਰਾ, ਸੀਮਾ ਰਾਣੀ ਅਤੇ ਦੀਪਾ ਸਿੰਘ ਦਾ ਕਹਿਣਾ ਹੈ ਕਿ ਸਾਰਾ ਦਿਨ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਅਸੀਂ ਯੋਗ ਕਲਾਸ ਵਿੱਚ ਨਿਯਮਤ ਅਭਿਆਸ ਕਰਦੇ ਹਾਂ, ਜਿਸ ਨਾਲ ਸਾਡੀਆਂ ਸਰੀਰਕ ਅਤੇ ਮਾਨਸਿਕ ਮੁਸ਼ਕਲਾਂ ਵਿੱਚ ਕਾਫੀ ਸੁਧਾਰ ਹੋਇਆ ਹੈ। ਨੇਹਾ ਅਤੇ ਪਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਕਲਾਸ ਆਉਂਦੇ ਹਨ ਅਤੇ ਇੱਥੇ ਆ ਕੇ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ ਹੈ।

ਸੀ.ਐਮ. ਦੀ ਯੋਗਸ਼ਾਲਾ ਦੀ ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ ਜੋ ਨਾਗਰਿਕ ਆਪਣੇ ਇਲਾਕੇ ਵਿੱਚ ਇਹ ਕਲਾਸਾਂ ਸ਼ੁਰੂ ਕਰਵਾਉਣਾ ਚਾਹੁੰਦੇ ਹਨ, ਉਹ 25 ਲੋਕਾਂ ਦਾ ਸਮੂਹ ਬਣਾ ਕੇ ਟੋਲ ਫ੍ਰੀ ਨੰਬਰ 76694-00500 'ਤੇ ਮਿਸਡ ਕਾਲ ਦੇ ਸਕਦੇ ਹਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
——————————
This news is auto published from an agency/source and may be published as received.
