ਉਮਰ ਵਰਗ ਅੰਡਰ-14,17 ਅਤੇ 19 ਲਈ ਬਾਸਕਿਟਬਾਲ ਦੇ ਸਿਲੈਕਸ਼ਨ ਟ੍ਰਾਇਲ 09 ਅਤੇ 10 ਮਈ ਨੂੰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ

ਉਮਰ ਵਰਗ ਅੰਡਰ-14,17 ਅਤੇ 19 ਲਈ ਬਾਸਕਿਟਬਾਲ ਦੇ ਸਿਲੈਕਸ਼ਨ ਟ੍ਰਾਇਲ 09 ਅਤੇ 10 ਮਈ ਨੂੰ

ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਮੁਫਤ ਖੁਰਾਕ/ਰਿਫਰੈਸ਼ਮੈਂਟ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ

ਫਤਹਿਗੜ੍ਹ ਸਾਹਿਬ, 04 ਮਈ

ਸੈਸ਼ਨ 2026-27 ਦੌਰਾਨ ਜ਼ਿਲ੍ਹਾ/ਸਬ ਸੈਂਟਰ ਆਫ ਐਕਸੀਲੈਂਸ-ਸਕੂਲਾਂ (ਰੈਜੀਡੈਂਸ਼ੀਅਲ) ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਉਮਰ ਵਰਗ ਅੰਡਰ-14,17 ਅਤੇ 19 ਦੇ ਵੱਖ-ਵੱਖ ਖੇਡਾਂ ਦੇ ਸਿਲੈਕਸ਼ਨ ਟਰਾਇਲ ਲਏ ਜਾਣੇ ਹਨ। ਜਿਸ ਸਬੰਧੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਬਾਸਕਿਟਬਾਲ ਦੇ ਸਿਲੈਕਸ਼ਨ ਟ੍ਰਾਇਲ ਮਿਤੀ 09 ਅਤੇ 10 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਜ਼ਿਲ੍ਹਾ ਖੇਡ ਅਫਸਰ,ਮਨਦੀਪ ਕੌਸ਼ਲ ਨੇ ਦੱਸਿਆ ਕਿ ਜ਼ਿਲ੍ਹਾ/ਸਬ ਸੈਂਟਰ ਆਫ ਐਕਸੀਲੈਂਸ-ਸਕੂਲਾਂ ਲਈ ਖਿਡਾਰੀ ਦਾ ਜਨਮ ਅੰਡਰ-14 ਲਈ 01.01.2013, ਅੰਡਰ-17 ਲਈ 01.01.2010 ਅਤੇ ਅੰਡਰ-19 ਲਈ 01.01.2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ।

ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਖਿਡਾਰੀ ਸ਼ਰੀਰਕ ਅਤੇ ਮੈਡੀਕਲ ਤੌਰ ਤੇ ਤੰਦਰੁਸਤ ਹੋਵੇ, ਟਰਾਇਲ ਦੇਣ ਵਾਲੇ ਖਿਡਾਰੀਆਂ ਕੋਲ ਜਨਮ ਮਿਤੀ ਸਰਟੀਫਿਕੇਟ, ਆਧਾਰ ਕਾਰਡ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟਾਂ ਅਤੇ ਉਨ੍ਹਾਂ ਦੀਆਂ ਕਾਪੀਆਂ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆਂ ਕਿ ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚੋਂ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਬਾਸਕਿਟਬਾਲ ਸਬੰਧੀ ਟਰਾਇਲ ਬਾਸਕਿਟਬਾਲ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਫਤਿਹਗੜ੍ਹ ਸਾਹਿਬ ਵਿਖੇ ਹੋਣਗੇ, ਇਸ ਸਬੰਧੀ ਖਿਡਾਰੀ ਸਵੇਰੇ 8:00 ਵਜੇ ਪੁਹੰਚਣਗੇ ਅਤੇ ਰਜਿਸਟਰੇਸ਼ਨ ਲਈ ਸਬੰਧਿਤ ਕੋਚ ਸ਼੍ਰੀ ਰਾਹੁਲਦੀਪ ਸਿੰਘ, 9041302862, ਸ਼੍ਰੀ ਦੀਪਕ 96464-82482 ਨੂੰ ਰਿਪੋਰਟ ਕਰਨਗੇ। ਊਨ੍ਹਾਂ ਦੱਸਿਆ ਕਿ ਚੁਣੇ ਹੋਏ ਖਿਡਾਰੀਆਂ ਨੂੰ 350/- ਰੁਪਏ ਪ੍ਰਤੀ ਖਿਡਾਰੀ, ਪ੍ਰਤੀ ਦਿਨ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਸਮੇਤ ਮੁਫਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਿਭਾਗ ਵੱਲੋਂ ਕੋਈ ਟੀ.ਏ/ਡੀ.ਏ. ਨਹੀਂ ਦਿੱਤਾ ਜਾਵੇਗਾ।

——————————
This news is auto published from an agency/source and may be published as received.

Leave a Reply

Your email address will not be published. Required fields are marked *