
ਸਰਹਿੰਦ 1 ਮਈ (ਥਾਪਰ):
ਅੱਜ ਦੇ ਆਧੁਨਿਕ ਯੁੱਗ ਵਿੱਚ ਜ਼ਿੰਦਗੀ ਦੀ ਰਫਤਾਰ ਤੇਜੀ ਨਾਲ ਚੱਲਦੀ ਜਾ ਰਹੀ ਹੈ।ਹਰੇਕ ਇਨਸਾਨ ਤਣਾਅ ਅਤੇ ਵਹਿਮ ਦੀ ਜ਼ਿੰਦਗੀ ਜੀ ਰਿਹਾ ਹੈ ਜਿਸ ਕਾਰਨ ਸਾਡੇ ਸਮਾਜ ਵਿੱਚ ਬੀਮਾਰੀਆਂ ਵੱਡੇ ਪੱਧਰ ਤੇ ਫ਼ੈਲ ਰਹੀਆਂ ਹਨ ਤੇ ਮਨੁੱਖ ਨੂੰ ਘੁਣ ਵਾਂਗ ਖਾ ਰਹੀਆਂ ਹਨ।ਅਜਿਹੇ ਦੌਰ ਵਿੱਚ ਡਾ ਪੰਕਜਪ੍ਰੀਤ ਸਿੰਘ ਡੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਅਤੇ ਡਾ ਸੁਪ੍ਰੀਤ ਬਿੰਦਰਾ ਐਚ ਓ ਡੀ ਪੂਰੀ ਤਨਦੇਹੀ ਅਤੇ ਨਮਰਤਾ ਨਾਲ ਆਪਣੇ ਮਰੀਜ਼ਾਂ ਨੂੰ ਠੀਕ ਕਰ ਰਹੇ ਹਨ।ਕਦੇ ਵੀ ਮੱਥੇ ਵੱਟ ਨਾ ਪਾਉਣ ਵਾਲੇ ਇਹ ਡਾਕਟਰ ਖੁਸ਼ੀ ਖੁਸ਼ੀ ਦੂਰੋਂ ਨੇੜਿਓਂ ਆ ਰਹੇ ਮਰੀਜ਼ਾਂ ਨੂੰ ਠੀਕ ਕਰ ਰਹੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਐਲੋਪੈਥੀ ਵਿਧੀ ਜਿਥੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਰਹੀ ਹੈ ਓਸੇ ਤਰ੍ਹਾਂ ਸਾਡੇ ਅੰਦਰ ਨਵੀਆਂ ਬੀਮਾਰੀਆਂ ਵੀ ਪੈਦਾ ਕਰਦੀ ਹੈ।ਇਸੇ ਲਈ ਫਿਜਿਓਥਰੈਪੀ ਵਿਧੀ ਲਾਭਦਾਇਕ ਸਿੱਧ ਹੋ ਰਹੀ ਹੈ,ਜੋ ਬਿਨਾਂ ਦਵਾਈਆਂ ਤੋਂ ਸਾਨੂੰ ਠੀਕ ਕਰ ਰਹੀ ਹੈ।ਯੂਨੀਵਰਸਿਟੀ ਵਿਚ ਰੋਜ਼ਾਨਾ 200 ਤੋਂ ਵੱਧ ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ।ਡਾ ਪੰਕਜ ਪ੍ਰੀਤ ਨੇ ਕਿਹਾ ਕਿ ਫਿਜਿਓਥਰੈਪੀ ਅਤੇ ਕਸਰਤ ਵਿਧੀ ਨਾਲ ਆਪਣੇ ਸਰੀਰ ਦਾ ਇਲਾਜ ਕਰੋ ਅਤੇ ਬਿਮਾਰੀਆਂ ਤੋਂ ਛੁਟਕਾਰਾ ਪਾਓ।
