ਮੁਹੱਲਾ ਕਲੀਨਿਕਾਂ ਵਿੱਚ ਟੈਲੀ ਕਾਲਿੰਗ ਦੀਆਂ 200 ਅਸਾਮੀਆਂ ਲਈ ਇੰਟਰਵਿਊ 29 ਅਪ੍ਰੈਲ ਨੂੰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ

ਮੁਹੱਲਾ ਕਲੀਨਿਕਾਂ ਵਿੱਚ ਟੈਲੀ ਕਾਲਿੰਗ ਦੀਆਂ 200 ਅਸਾਮੀਆਂ ਲਈ ਇੰਟਰਵਿਊ 29 ਅਪ੍ਰੈਲ ਨੂੰ

ਫਤਹਿਗੜ੍ਹ ਸਾਹਿਬ, 27 ਅਪ੍ਰੈਲ

ਜ਼ਿਲ੍ਹਾ ਰੋਜਗਾਰ ਅਫਸਰ ਸ੍ਰੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਜੀਟੈਕ ਕੰਪਨੀ ਵੱਲੋਂ ਮੋਹਾਲੀ ਵਿਖੇ ਮੁਹੱਲਾ ਕਲੀਨਿਕਾਂ (ਸੀਐਮ ਹੈਲਪਲਾਈਨ) ਵਿੱਚ ਟੈਲੀ ਕਾਲਿੰਗ ਦੀਆਂ 200 ਅਸਾਮੀਆਂ ਦੀ ਭਰਤੀ ਲਈ ਲੜਕੇ ਤੇ ਲੜਕੀਆਂ ਦੀ ਇੰਟਰਵਿਊ ਹੋਣੀ ਹੈ ਅਤੇ ਚੁਣੇ ਗਏ ਉਮੀਦਵਾਰਾਂ ਦਾ ਕੰਮ ਕਰਨ ਦਾ ਸਥਾਨ ਮੋਹਾਲੀ ਹੋਵੇਗਾ। ਇਹ ਇੰਟਰਵਿਊ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ,ਫਤਹਿਗੜ੍ਹ ਸਾਹਿਬ ਵਿਖੇ ਸਥਿਤ ਕਮਰਾ ਨੰਬਰ 127, ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਚ ਮਿਤੀ 29 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 02 ਵਜੇ ਤੱਕ ਲਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਆਸਾਮੀ ਲਈ ਉਮੀਦਵਾਰ ਘੱਟੋ-ਘੱਟ 12ਵੀਂ ਪਾਸ ਹੋਣਾ ਚਾਹੀਦਾ ਹੈ। ਬਾਰਵੀਂ ਪਾਸ ਉਮੀਦਵਾਰਾਂ ਲਈ ਤਨਖਾਹ 11,500 ਰੁਪਏ ਅਤੇ ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਲਈ 12,500 ਰੁਪਏ ਰੱਖੀ ਗਈ ਹੈ। ਉਮੀਦਵਾਰ ਨੂੰ ਪੰਜਾਬੀ ਅਤੇ ਹਿੰਦੀ ਪੜ੍ਹਨੀ ਤੇ ਬੋਲਣੀ ਆਉਂਦੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਹੋਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 98151-74150 'ਤੇ ਸੰਪਰਕ ਕਰ ਸਕਦੇ ਹਨ।

——————————
This news is auto published from an agency/source and may be published as received.

Leave a Reply

Your email address will not be published. Required fields are marked *