ਡਿਪਟੀ ਕਮਿਸ਼ਨਰ ਵੱਲੋਂ ਐਮ/ਐਸ ਸੁਪਰੀਮ ਸਟੱਡੀਜ਼ ਇੰਸਟੀਚਿਊਟ ਮੰਡੀ ਗੋਬੰਦਗੜ੍ਹ ਦਾ ਲਾਇਸੈਂਸ ਰੱਦ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ

ਡਿਪਟੀ ਕਮਿਸ਼ਨਰ ਵੱਲੋਂ ਐਮ/ਐਸ ਸੁਪਰੀਮ ਸਟੱਡੀਜ਼ ਇੰਸਟੀਚਿਊਟ ਮੰਡੀ ਗੋਬੰਦਗੜ੍ਹ ਦਾ ਲਾਇਸੈਂਸ ਰੱਦ

ਫਤਹਿਗੜ੍ਹ ਸਾਹਿਬ, 26 ਅਪ੍ਰੈਲ

ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫ਼ਤਹਿਗੜ੍ਹ ਸਾਹਿਬ ਡਾ: ਸੋਨਾ ਥਿੰਦ ਨੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 (ਪੰਜਾਬ ਐਕਟ 2 ਆਫ 2013) ਦੇ ਸੈਕਸ਼ਨ 6 (1) (ਜੀ)ਤਹਿਤ ਸ੍ਰੀ ਰਵੀ ਇੰਦਰ ਸਿੰਘ ਰੰਧਾਵਾ ਪੁੱਤਰ ਸ੍ਰੀ ਗੁਰਪ੍ਰੀਤ ਸਿੰਘ, ਵਾਸੀ ਪਿੰਡ ਲੱਖਾ ਸਿੰਘ ਵਾਲਾ, ਤਹਿਸੀਲ ਅਮਲੋਹ, ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਾਮ ਤੇ ਚੱਲ ਰਹੇ ਐਮ/ਐਸ ਸੁਪਰੀਮ ਸਟੱਡੀਜ਼ ਆਈਲੈਟਸ ਅਤੇ ਇਮੀਗ੍ਰੇਸ਼ਨ, ਨੇੜੇ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬੰਦਗੜ੍ਹ ਦਾ ਲਾਇਸੈਂਸ ਨੰਬਰ 59/ਐਮਸੀ-1, ਮਿਤੀ 14.01.2021 ਰੱਦ ਕਰ ਦਿੱਤਾ ਹੈ। ਜਿਸ ਦੀ ਮਿਆਦ 13 ਜਨਵਰੀ 2026 ਤੱਕ ਸੀ ਜੋ ਖਤਮ ਹੋ ਚੁੱਕੀ ਹੈ।

ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਵੱਲੋਂ ਦਫਤਰੀ ਹੁਕਮ ਵਿੱਚ ਦਰਜ ਹੈ ਕਿ ਸ੍ਰੀ ਰਵੀ ਇੰਦਰ ਸਿੰਘ ਰੰਧਾਵਾ ਪੁੱਤਰ ਸ੍ਰੀ ਗੁਰਪ੍ਰੀਤ ਸਿੰਘ, ਵਾਸੀ ਪਿੰਡ ਲੱਖਾ ਸਿੰਘ ਵਾਲਾ, ਤਹਿਸੀਲ ਅਮਲੋਹ, ਜਿਲ੍ਹਾ ਫਤਹਿਗੜ੍ਹ ਸਾਹਿਬ ਵੱਲੋ ਇਸ ਦਫਤਰ ਵਿਖੇ ਮਿਤੀ 13.04.2026 ਨੂੰ ਦਰਖਾਸਤ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਲਾਇਸੈਂਸ ਰੀਨਿਊ ਨਹੀ ਕਰਵਾਉਣਾ ਚਾਹੁੰਦੇ ਤੇ ਇਹ ਲਾਇਸੈਂਸ ਰੱਦ ਕੀਤਾ ਜਾਵੇ।

ਇਸ ਲਈ ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਐਮ/ਐਸ ਸੁਪਰੀਮ ਸਟੱਡੀਜ਼ ਦਾ ਲਾਇਸੈਂਸ ਨੰਬਰ 59/ਐਮਸੀ-1, ਮਿਤੀ 14.01.2021 ਰੱਦ ਕਰ ਦਿੱਤਾ ਹੈ।

——————————
This news is auto published from an agency/source and may be published as received.

Leave a Reply

Your email address will not be published. Required fields are marked *