
ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਫ਼ਤਹਿਗੜ੍ਹ ਸਾਹਿਬ
ਬਸੀ ਪਠਾਣਾ ਦੀ ਨਵੀ ਸਰਾਏ ਕਲੋਨੀ ਵਿਖੇ ਲਗਾਇ ਸੀ.ਐਮ.ਦੀ ਯੋਗਸ਼ਾਲਾ ਸ਼ੈਸਨ
ਬਸੀ ਪਠਾਣਾ/ਫ਼ਤਹਿਗੜ੍ਹ ਸਾਹਿਬ, 16ਅਪ੍ਰੈਲ
ਸੀ.ਐਮ ਦੀ ਯੋਗਸ਼ਾਲਾ ਤਹਿਤ ਚੱਲ ਰਹੀਆਂ ਮੁਫ਼ਤ ਯੋਗ ਕਲਾਸਾਂ ਤਹਿਤ ਬਸੀ ਪਠਾਣਾ ਦੀ ਨਵੀ ਸਰਾਏ ਕਲੋਨੀ ਵਿਖੇ ਯੋਗਸ਼ਾਲਾ ਸੈਸ਼ਨ ਦੌਰਾਨ ਯੋਗ ਆਸਣਾਂ ਦੀ ਸਿਖਲਾਈ ਦਿੱਤੀ ਗਈ। ਸਿਖਿਆਰਥੀਆਂ ਨੇ ਯੋਗਾ ਕਲਾਸਾਂ ਦੀ ਸਿਖਲਾਈ ਦੇ ਰਹੇ ਰਾਜਵੀਰ ਕੌਰ ਤੋਂ ਪ੍ਰੇਰਿਤ ਹੋ ਕੇ ਅਜਿਹੇ ਯੋਗ ਸੈਸ਼ਨ ਵਿੱਚ ਪੱਕੇ ਤੌਰ ਤੇ ਸਮੂਲ਼ੀਅਤ ਕਰਨ ਦਾ ਪ੍ਰਣ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਟ੍ਰੇਨਰ ਰਾਜਵੀਰ ਕੌਰ ਨੇ ਦੱਸਿਆ ਕਿ ਯੋਗਾ ਕਰਨ ਨਾਲ ਜਿੱਥੇ ਸਰੀਰ ਤੰਦਰੁਸਤ ਤੇ ਨਿਰੋਗ ਰਹਿੰਦਾ ਹੈ ਉੱਥੇ ਹੀ ਰੋਜਾਨਾਂ ਯੋਗਾ ਕਰਨ ਨਾਲ ਭੁੱਖ ਲੱਗਣ ਤੇ ਪਾਚਣ ਪ੍ਰਕਿਰਿਆ ਪੱਖੋਂ ਵੀ ਲਾਭ ਹੁੰਦੇ ਹਨ।
ਇਸੇ ਤਰ੍ਹਾਂ ਸੀ.ਐਮ ਦੀ ਯੋਗਸ਼ਾਲਾ ਦੇ ਇੱਕ ਹੋਰ ਸਿਖਿਆਰਥੀ ਹਰਵਿੰਦਰ ਕੌਰ ਵੀ ਯੋਗ ਦੀ ਸਿਖਲਾਈ ਨਾਲ ਕਾਫ਼ੀ ਉਤਸ਼ਾਹਤ ਹਨ। ਉਨ੍ਹਾਂ ਨੇ ਦੱਸਿਆ ਕਿ ਭੱਜ ਦੌੜ ਭਰੇ ਜੀਵਨ ਵਿੱਚ ਯੋਗ ਕਿਰਿਆਵਾਂ ਇਨਸਾਨ ਦੇ ਵਿਅਕਤੀਤਵ ਵਿੱਚ ਵੱਡਾ ਸੁਧਾਰ ਲਿਆਉਂਦੀਆਂ ਹਨ ਤੇ ਉਹ ਹੁਣ ਹਮੇਸ਼ਾਂ ਯੋਗ ਨਾਲ ਜੁੜੇ ਰਹਿਣਗੇ।

ਸੀ.ਐਮ ਦੀ ਯੋਗਸ਼ਾਲਾ ਦੇ ਜਿ਼ਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ ਜਿਹੜੇ ਨਾਗਰਿਕ ਆਪਣੇ ਮੁਹੱਲੇ ਵਿੱਚ ਯੋਗਸ਼ਾਲਾ ਦੀ ਸ਼ੁਰੂਆਤ ਕਰਨੀ ਚਾਹੁੰਦੇ ਹਨ ਉਹ 25 ਲੋਕਾਂ ਦਾ ਸਮੂਹ ਬਣਾਉਣ ਉਪਰੰਤ, ਟੋਲ ਫਰੀ ਨੰਬਰ 76694—00500 ਉਤੇ ਮਿਸ ਕਾਲ ਕਰ ਸਕਦੇ ਹਨ ਅਤੇ ਜਾਂ ਫਿਰ https://cmdiyogshala.punjab.gov.in ਉਤੇ ਲਾਗ ਇਨ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ।
——————————
This news is auto published from an agency/source and may be published as received.
