ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਦਾ ਅਚਨਚੇਤ ਦੌਰਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਤਹਿਗੜ੍ਹ ਸਾਹਿਬ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਦਾ ਅਚਨਚੇਤ ਦੌਰਾ ਬੱਚਿਆ ਨੂੰ ਮਿਲਣ ਵਾਲੇ ਖਾਣੇ ਦੀ ਗੁਣਵਤਾ ਅਤੇ ਸਾਫ਼ ਸਫ਼ਾਈ ਦਾ ਲਿਆ ਜਾਇਜ਼ਾ ਆਂਗਨਵਾੜੀ ਸੈਂਟਰਾਂ ਚ ਮਿਲਣ ਵਾਲੀਆਂ ਖਾਣ ਪੀਣ ਦੀਆਂ ਵਸਤਾਂ ਵਿੱਚ ਅਣਗਿਹਲੀ ਨਾ ਬਰਦਾਸ਼ਯੋਗ

ਫਤਹਿਗੜ੍ਹ ਸਾਹਿਬ, 06 ਅਪ੍ਰੈਲ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਕੂਲ ਆਫ਼ ਐਮੀਨੈਂਸ ਅਮਲੋਹ, ਸਰਕਾਰੀ ਪ੍ਰਾਇਮਰੀ ਸਕੂਲ ਮਾਨੀ ਵਿਹੜਾ ਅਤੇ ਆਂਗਨਵਾੜੀ ਸੈਂਟਰ ਮਾਨੀ ਵਿਹੜਾ, ਸਰਕਾਰੀ ਐਲੀਮੈਂਟਰੀ ਸਕੂਲ ਧਰਮਗੜ੍ਹ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਕੌਲਗੜ੍ਹ ਦਾ ਅਚਨਚੇਤ ਦੌਰਾ ਕਰਕੇ ਬੱਚਿਆ ਨੂੰ ਮਿਲਣ ਵਾਲੇ ਮਿਡ ਡੇ ਮੀਲ ਦੇ ਖਾਣੇ ਦੀ ਗੁਣਵੱਤਾ ਪੀਣ ਵਾਲੇ ਪਾਣੀ, ਸਾਫ਼ ਸਫਾਈ ਆਦਿ ਦਾ ਜਾਇਜ਼ਾ ਲਿਆ।

ਮੈਂਬਰ ਫੂਡ ਕਮਿਸ਼ਨ ਜਸਵੀਰ ਸਿੰਘ ਸੇਖੋਂ ਨੇ ਆਂਗਨਵਾੜੀ ਸੈਂਟਰ ਅਤੇ ਸਕੂਲ ਵਿੱਚ ਬੱਚਿਆ ਨੂੰ ਮੁਹੱਈਆ ਕਰਵਾਏ ਜਾ ਰਹੇ ਖਾਣੇ ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਉਨ੍ਹਾਂ ਸਕੂਲਾਂ ਅਤੇ ਆਂਗਨਵਾੜੀ ਸਟਾਫ਼ ਨੂੰ ਖਾਣਾ ਬਣਾਉਣ ਵਾਲੀ ਥਾਂ ਤੇ ਹੋਰ ਵਧੇਰੇ ਸਾਫ਼ ਸਫਾਈ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਾਸ਼ਨ ਨੂੰ ਵਰਤੋਂ ਵਿੱਚ ਲਿਆਉਣ ਤੋਂ ਪਹਿਲਾ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਾਵੇ। ਰਾਸ਼ਨ ਦੀ ਸਟੋਰੇਜ਼ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਤਾਂ ਕਿ ਸੈਲਾਬ ਜਾਂ ਸੁਸਰੀ ਵਗੈਰਾ ਕਾਰਣ ਸਮੱਗਰੀ ਖਰਾਬ ਨਾ ਹੋਵੇ, ਅਜਿਹਾ ਕੋਈ ਮਾਮਲਾ ਸਾਮ੍ਹਣਾ ਆਉਣ ਤੇ ਸਬੰਧਤ ਦੇ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਮਿਡ ਡੇ ਮੀਲ ਦੇ ਰਾਸ਼ਨ ਦੀ ਮਿਆਦ ਦੀ ਮਿਤੀ, ਰਸੋਈ ਦੀ ਸਾਫ਼ ਸਫਾਈ ਦਾ ਨਿਰੀਖਣ ਕੀਤਾ। ਮਿਡ ਡੇ ਮੀਲ ਤਿਆਰ ਕਰਨ ਵਾਲਿਆਂ ਨੂੰ ਸਿਰ ਢੱਕਣ ਅਤੇ ਹੱਥਾਂ ਵਿੱਚ ਦਸਤਾਨੇ ਪਾਉਣ ਦੀ ਹਦਾਇਤ ਕੀਤੀ।

ਉਹਨਾਂ ਕਿਹਾ ਕਿ ਹਰੇਕ ਆਂਗਨਵਾੜੀ ਸੈਂਟਰ ਅਤੇ ਸਕੂਲ ਦੇ ਬਾਹਰ ਹਰੇ ਰੰਗ ਦੇ ਬੋਰਡ ਉੱਤੇ ਪੰਜਾਬ ਸਟੇਟ ਫੂਡ ਕਮਿਸ਼ਨ ਦਾ ਹੈਲਪ ਲਾਈਨ ਨੰਬਰ 98767-64545 ਅਤੇ ਈ.ਮੇਲ punjabfoodcommission@gamil.com ਲਿਖੇ ਜਾਣ ਤੇ ਸ਼ਿਕਾਇਤ ਬਾਕਸ ਰੱਖਣਾ ਯਕੀਨੀ ਬਣਾਇਆ ਜਾਵੇ, ਤਾਂ ਕਿ ਕੋਈ ਵੀ ਲਾਭਪਾਤਰੀ ਕਮਿਸ਼ਨ ਦੇ ਦਫ਼ਤਰ ਨਾਲ ਸਿੱਧਾ ਰਾਬਤਾ ਕਾਇਮ ਕਰ ਸਕੇ ਅਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕੇ। ਉਹਨਾਂ ਕਿਹਾ ਕਿ ਸਕੂਲਾਂ ਤੇ ਆਂਗਨਵਾੜੀ ਸੈਂਟਰਾਂ ਵਿੱਚ ਹਰਬਲ ਗਾਰਡਨ ਬਣਾਉਣ ਅਤੇ ਇਹਨਾਂ ਵਿੱਚ ਧਨੀਆ, ਪੁਦੀਨਾ, ਸ਼ਲਗਮ, ਮੂਲੀ, ਕੜੀਪੱਤਾ ਅਤੇ ਮੌਸਮੀ ਸ਼ਬਜ਼ੀਆਂ ਆਦਿ ਲਗਾਈਆਂ ਜਾਣ ਤਾਂ ਜੋ ਮਿਡ ਡੇ ਮੀਲ ਵਿੱਚ ਬੱਚਿਆਂ ਲਈ ਸਲਾਦ ਨੂੰ ਸ਼ਾਮਲ ਕੀਤਾ ਜਾ ਸਕੇ।

ਮੈਂਬਰ ਫੂਡ ਕਮਿਸ਼ਨ ਜਸਵੀਰ ਸਿੰਘ ਸੇਖੋਂ ਨੇ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਲੱਗੇ ਆਰ.ਓ ਦੇ ਪਾਣੀ ਦਾ ਟੀ.ਡੀ.ਐਸ ਸਮੇਂ ਸਮੇਂ ਤੇ ਚੈੱਕ ਕੀਤਾ ਜਾਵੇ ਤਾਂ ਜੋ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ। ਉਹਨਾਂ ਕਿਹਾ ਕਿ ਆਂਗਨਵਾੜੀ ਸੈਂਟਰਾਂ ਰਾਹੀਂ ਮੁਹੱਈਆਂ ਹੋ ਰਹੀਆਂ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਕੁਤਾਹੀ ਜਾਂ ਸਾਭ ਸੰਭਾਲ ਵਿੱਚ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

——————————
This news is auto published from an agency/source and may be published as received.

Leave a Reply

Your email address will not be published. Required fields are marked *