ਅਮਲੋਹ ਤਹਿਸੀਲ ਦੇ ਪਿੰਡ ਸਲਾਣੀ ਵਿੱਚ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਨੂੰ ਮਿਲ ਰਿਹਾ ਬੇਮਿਸਾਲ ਜਨ-ਸਹਿਯੋਗ ਸਰੀਰਕ ਤੇ ਮਾਨਸਿਕ ਸਿਹਤ ਪ੍ਰਤੀ ਲੋਕਾਂ ਵਿਚ ਵੱਧ ਰਹੀ ਜਾਗਰੂਕਤਾ

ਅਮਲੋਹ ਤਹਿਸੀਲ ਦੇ ਪਿੰਡ ਸਲਾਣੀ ਵਿੱਚ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਨੂੰ ਮਿਲ ਰਿਹਾ ਬੇਮਿਸਾਲ ਜਨ-ਸਹਿਯੋਗ ਸਰੀਰਕ ਤੇ ਮਾਨਸਿਕ ਸਿਹਤ ਪ੍ਰਤੀ ਲੋਕਾਂ ਵਿਚ ਵੱਧ ਰਹੀ ਜਾਗਰੂਕਤਾ

ਅਮਲੋਹ/ਫ਼ਤਹਿਗੜ੍ਹ ਸਾਹਿਬ, 01 ਅਪ੍ਰੈਲ :

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਲੋਕਾਂ ਲਈ ਇੱਕ ਮਹੱਤਵਪੂਰਣ ਸਿਹਤ ਅਭਿਆਨ ਸਾਬਤ ਹੋ ਰਹੀ ਹੈ। ਮੁਫ਼ਤ ਚੱਲ ਰਹੀਆਂ ਇਹ ਕਲਾਸਾਂ ਪਿੰਡਾਂ ਤੋਂ ਸ਼ਹਿਰਾਂ ਤੱਕ ਵੱਸਦੇ ਨਾਗਰਿਕਾਂ ਵਿੱਚ ਤੰਦਰੁਸਤੀ ਪ੍ਰਤੀ ਨਵੀਂ ਸੋਚ ਤੇ ਜੋਸ਼ ਪੈਦਾ ਕਰ ਰਹੀਆਂ ਹਨ।

ਅਮਲੋਹ ਤਹਿਸੀਲ ਵਿੱਚ ਪਿੰਡ ਸਲਾਣੀ ਦੇ ਸਰਕਾਰੀ ਐਲੀਮੈਟਰੀ ਸਮਾਰਟ ਸਕੂਲ ਵਿੱਚ ਚੱਲ ਰਹੀ ਯੋਗਾ ਕਲਾਸ ਵਿੱਚ ਯੋਗਾ ਟ੍ਰੇਨਰ ਜੋਨਵੀਰ ਸਿੰਘ ਵੱਲੋਂ ਹਰ ਰੋਜ਼ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦੀ ਵਿਧੀਵਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਟਿਵਾਣਾ ਦਾ ਕਹਿਣਾ ਹੈ ਕਿ ਤਣਾਅ, ਤੇਜ਼ ਰਫ਼ਤਾਰ ਜੀਵਨ-ਸ਼ੈਲੀ ਅਤੇ ਵਧਦੀ ਸਕ੍ਰੀਨ-ਟਾਈਮ ਨੇ ਲੋਕਾਂ ਨੂੰ ਮਾਨਸਿਕ ਬੇਚੈਨੀ ਵੱਲ ਧੱਕਿਆ ਹੈ। ਨਿਯਮਿਤ ਯੋਗ ਅਭਿਆਸ ਮਨ ਨੂੰ ਸ਼ਾਂਤੀ, ਸ਼ਰੀਰ ਨੂੰ ਲਚਕਦਾਰਤਾ ਅਤੇ ਜੀਵਨ ਵਿੱਚ ਸੰਤੁਲਨ ਪੈਦਾ ਕਰਦਾ ਹੈ।

ਕਲਾਸਾਂ ਵਿੱਚ ਸ਼ਾਮਲ ਸਿਖਿਆਰਥੀਆਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਰੁਪਿੰਦਰ ਕੌਰ ਨੇ ਦੱਸਿਆ ਕਿ ਯੋਗ ਨਾਲ ਉਨ੍ਹਾਂ ਦੇ ਦਿਨਚਰਿਆ ਵਿੱਚ ਸੁਧਾਰ ਆਇਆ ਹੈ ਅਤੇ ਸਵੇਰ ਦੀ ਸ਼ੁਰੂਆਤ ਹੁਣ ਤਾਜ਼ਗੀ ਤੇ ਚੁਸਤਗੀ ਨਾਲ ਹੁੰਦੀ ਹੈ। ਨਾਜਿਮਾ ਜੀ ਨੇ ਯੋਗ ਨੂੰ ਜੀਵਨ ਦਾ ਅਟੂਟ ਹਿੱਸਾ ਦੱਸਦਿਆਂ ਕਿਹਾ ਕਿ ਇਹ ਮਨੁੱਖ ਨੂੰ ਸਰੀਰਕ ਹੀ ਨਹੀਂ, ਰੂਹਾਨੀ ਪੱਖੋਂ ਵੀ ਮਜ਼ਬੂਤ ਬਣਾਉਂਦਾ ਹੈ। ਮਨਜੀਤ ਕੌਰ ਨੇ ਕਿਹਾ ਕਿ ਯੋਗ ਨਾਲ ਉਨ੍ਹਾਂ ਦੇ ਘਰੇਲੂ ਤੇ ਪ੍ਰਫੈਸ਼ਨਲ ਜੀਵਨ ਵਿੱਚ ਵੀ ਇੱਕ ਸੁਧਾਰਤ ਰਿਥਮ ਬਣਿਆ ਹੈ ਅਤੇ ਹੁਣ ਉਹ ਪਰਿਵਾਰ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕਰ ਰਹੇ ਹਨ।

ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਵੀ ਨਾਗਰਿਕ ਆਪਣੇ ਇਲਾਕੇ ਵਿੱਚ ਯੋਗਸ਼ਾਲਾ ਸ਼ੁਰੂ ਕਰਨਾ ਚਾਹੁੰਦੇ ਹਨ, ਉਹ 25 ਲੋਕਾਂ ਦਾ ਸਮੂਹ ਤਿਆਰ ਕਰਕੇ ਟੋਲ-ਫ਼ਰੀ ਨੰਬਰ 76694-00500 'ਤੇ ਮਿਸ ਕਾਲ ਕਰ ਸਕਦੇ ਹਨ। ਨਾਲ ਹੀ, ਰਜਿਸਟ੍ਰੇਸ਼ਨ ਲਈ ਆਧਿਕਾਰਿਕ ਵੈੱਬਸਾਈਟ cmdiyogshala.punjab.gov.in ਰਾਹੀਂ ਵੀ ਆਨਲਾਈਨ ਅਰਜ਼ੀ ਭੇਜੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਇੱਕ ਸਿਹਤਮੰਦ, ਲੋਕਭਲਾਈ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵੱਲ ਸਰਕਾਰ ਦਾ ਦੂਰਦਰਸ਼ੀ ਕਦਮ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਹ ਯਤਨ ਕਰ ਰਿਹਾ ਹੈ ਕਿ ਇਹ ਯੋਗ ਕਲਾਸਾਂ ਹਰ ਪਿੰਡ, ਹਰ ਵਾਰਡ ਤੱਕ ਸੁਚਾਰੂ ਢੰਗ ਨਾਲ ਪਹੁੰਚਣ।

——————————
This news is auto published from an agency/source and may be published as received.

Leave a Reply

Your email address will not be published. Required fields are marked *