ਆਮ ਆਦਮੀ ਪਾਰਟੀ ਵੱਲੋਂ ਸਰਹਿੰਦ ਵਿਖੇ ਕੀਤੀ ਗਈ ਰੈਲੀ ਮਹਿਜ ਡਰਾਮਾ ਸਾਬਤ ਹੋਈ-ਬਲਜੀਤ ਭੁੱਟਾ ਤੇ ਸ਼ਰਨਜੀਤ ਚਨਾਰਥਲ

ਅਕਾਲੀ ਆਗੂਆਂ ਵੱਲੋਂ ਸਰਹਿੰਦ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਰੈਲੀ ਦਾ ਖਰਚਾ ਜਨਤਕ ਕਰਨ ਦੀ ਮੰਗ

ਫਤਹਿਗੜ੍ਹ ਸਾਹਿਬ, ਰੂਪ ਨਰੇਸ਼:

ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਅਕਾਲੀ ਆਗੂ ਹਰਵਿੰਦਰ ਸਿੰਘ ਬੱਬਲ ਦੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਸਰਹਿੰਦ ਵਿਖੇ ਕੀਤੀ ਗਈ ਰੈਲੀ ਮਹਜ ਡਰਾਮਾ ਸਾਬਤ ਹੋਈ ਹੈ ਜਿਸ ਵਿੱਚ ਸਰਕਾਰੀ ਪੈਸੇ ਦੀ ਅੱਖਾਂ ਬੰਦ ਕਰਕੇ ਦੁਰਵਰਤੋਂ ਕੀਤੀ ਗਈ।ਇੰਨ੍ਹਾਂ ਆਗੂਆਂ ਨੇ ਕਿਹਾ ਕਿ ਰੈਲੀ ਵਿੱਚ ਇਕੱਠ ਦਿਖਾਉਣ ਲਈ ਸਰਕਾਰੀ ਬੱਸਾਂ ਦੀ ਦੁਰਵਰਤੋਂ ਕਰਕੇ ਲੱਖਾਂ ਦਾ ਪੈਟਰੋਲ ਜਾਇਆ ਕੀਤਾ ਗਿਆ ਅਤੇ ਖਰਚਾ ਸਰਕਾਰੀ ਮਹਿਕਮੇ ਨੂੰ ਭਰਨਾ ਪਵੇਗਾ। ਇਥੇ ਹੀ ਬੱਸ ਨਹੀਂ ਹੋਈ ਸ਼ਹੀਦਾਂ ਦੀ ਧਰਤੀ ਤੇ ਕਲਾਕਾਰਾਂ ਅਤੇ ਵੀਵੀਆਈਪੀ ਲਈ ਖਾਣ ਪੀਣ ਤੇ ਵੀ ਲੱਖਾਂ ਦਾ ਖਰਚਾ ਕੀਤਾ ਗਿਆ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਸਿਹਤ ਵਿਭਾਗ ਦੀ ਐਂਬੂਲੈਂਸ ਰੈਲੀ ਵਾਲੀ ਜਗ੍ਹਾ ਤੇ ਹੋਣ ਕਰਕੇ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਝਲਣੀ ਪਈ ਅਤੇ ਲੋਕਾਂ ਨੂੰ ਆਪਣੇ ਕਰੀਬੀਆਂ ਨੂੰ ਹਸਪਤਾਲ ਅੰਦਰ ਲਿਆਉਣ ਲਈ ਪ੍ਰਾਈਵੇਟ ਗੱਡੀਆਂ ਰਾਹੀ ਖਰਚਾ ਕਰਨਾ ਪਿਆ।ਉਹਨਾਂ ਕਿਹਾ ਕਿ ਆਪਣੇ ਆਪ ਨੂੰ ਆਮ ਘਰਾਂ ਦੇ ਬੱਚੇ ਦੱਸਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਸ ਰੈਲੀ ਦਾ ਮਕਸਦ ਕੀ ਸੀ। ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਵਿਕਾਸ ਦੇ ਨਾਮ ਤੇ ਕੋਈ ਗੱਲ ਨਹੀਂ ਕੀਤੀ ਗਈ ਸਗੋਂ ਇਸ ਰੈਲੀ ਵਿੱਚ ਸਿਰਫ ਤੇ ਸਿਰਫ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਦੂਸ਼ਣਬਾਜ਼ੀ ਹੀ ਕੀਤੀ ਗਈ। ਉਹਨਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਵਿਖੇ ਐਡੀ ਵੱਡੀ ਰੈਲੀ ਕਰਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨੇ ਵਿਕਾਸ ਦੀ ਕੋਈ ਗੱਲ ਨਹੀਂ ਕੀਤੀ। ਉਹਨੇ ਇਹ ਵੀ ਮੰਗ ਕੀਤੀ ਕਿ ਇਸ ਰੈਲੀ ਤੇ ਹੋਏ ਖਰਚੇ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਸਰਕਾਰ ਵੱਲੋਂ ਬੇਫਜੂਲ ਖਰਚੇ ਜਾ ਰਹੇ ਫੰਡਾਂ ਦਾ ਸਹੀ ਪਤਾ ਚੱਲ ਸਕੇ।ਇਸ ਮੌਕੇ ਸੁਖਵਿੰਦਰ ਸਿੰਘ ਸਰਹਿੰਦ,ਮਨਜੀਤ ਸਿੰਘ ਮਾਨ ਪ੍ਰਧਾਨ ਐੱਸ ਸੀ ਵਿੰਗ,ਮਨਪ੍ਰੀਤ ਸਿੰਘ ਸ਼ਾਹਪੁਰ,ਬਲਜੀਤ ਸਿੰਘ ਖਾਲਸਾ,ਗੁਰਵੰਤ ਸਿੰਘ ਸਾਬਕਾ ਸਕੱਤਰ,ਕੁਲਵਿੰਦਰ ਸਿੰਘ ਹਮਾਯੂਪੁਰ,ਜਸ਼ਨਪ੍ਰੀਤ ਸਿੰਘ,ਗੁਰਸੇਵਕ ਸਿੰਘ,ਸਵਰਨਜੀਤ ਸਿੰਘ ਸੋਨੂੰ,ਹਰਪ੍ਰੀਤ ਸਿੰਘ ਤਲਾਣੀਆਂ ਆਦਿ ਹਾਜਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *