
ਸਰਹਿੰਦ, ਥਾਪਰ: ਗੁੱਡ ਲਾਈਫ ਫਿਟਨੈਸ ਜਿੰਮ ਸਰਹਿੰਦ ਵਲੋਂ ਲਿਬੜਾ ਕੰਪਲੈਕਸ ਵਿਖੇ ਬਾਡੀ ਬਿਲਡਿੰਗ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਪੰਜਾਬ ਤੋਂ ਖਿਡਾਰੀਆਂ ਨੇ ਹਿੱਸਾ ਲਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪ ਸਰਪੰਚ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਤੇ ਹਰਿਆਣਾ ਦੇ ਖਿਡਾਰੀਆਂ ਨੇ ਭਾਗ ਲਿਆ।ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਅਮਿਤ ਸ਼ਰਮਾ ਨੇ ਕਿਹਾ ਕਿ ਜਿੱਥੇ ਖੇਡਾਂ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ ਉੱਥੇ ਸਾਨੂੰ ਤੰਦਰੁਸਤ ਵੀ ਰੱਖਦੀਆਂ ਹਨ।ਖਿਡਾਰੀਆਂ ਨੂੰ ਖੇਡ ਵਿਧੀ ਰਾਹੀਂ ਹੀ ਖੇਡਣਾ ਚਾਹੀਦਾ ਹੈ।ਇਹਨਾਂ ਮੁਕਾਬਲਿਆਂ ਵਿੱਚ ਮਿਸਟਰ ਪੰਜਾਬ ਦੇ ਖ਼ਿਤਾਬ ਖੇਡ ਮੁਕਾਬਲੇ ਵੀ ਹੋਏ ਜਿਸ ਵਿੱਚ ਮਨਪ੍ਰੀਤ ਸਿੰਘ ਬਾਘਾ ਪੁਰਾਣਾ ਤੋਂ ਨੇ ਮਿਸਟਰ ਪੰਜਾਬ ਦਾ ਖ਼ਿਤਾਬ ਜਿੱਤਿਆ ਅਤੇ ਮਿਸਟਰ ਫ਼ਤਿਹਗੜ ਸਾਹਿਬ ਦਾ ਖ਼ਿਤਾਬ ਮੋਹਿਤ ਸਰਹਿੰਦ ਨੇ ਜਿੱਤਿਆ।ਇਸ ਮੌਕੇ ਅਰਸ਼ਦੀਪ ਸਿੰਘ,ਅਮਨ ਕੌਰ,ਸੁਖਵਿੰਦਰ,ਅਨਮੋਲ ਮੁਖਤਿਆਰ,ਵਿਵੇਕ,ਸੋਨੂੰ,ਮਨਵੀਰ ਸਿੰਘ ਆਦਿ ਹਾਜ਼ਰ ਸਨ।
——————————
This news is auto published from an agency/source and may be published as received.
