ਪ੍ਰਾਚੀਨ ਸ਼੍ਰੀ ਰਾਮ ਮੰਦਰ ‘ਚ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਪ੍ਰਾਚੀਨ ਸ਼੍ਰੀ ਰਾਮ ਮੰਦਰ 'ਚ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਬੱਸੀ ਪਠਾਣਾਂ, ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਪ੍ਰਾਚੀਨ ਸ਼੍ਰੀ ਰਾਮ ਮੰਦਰ ਵਿੱਖੇ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸੁਰਜੀਤ ਸਿੰਗਲਾ ਦੀ ਪ੍ਰਧਾਨਗੀ ਹੇਠ ਸ਼੍ਰੀ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਆਯੋਜਨ ਕੀਤੇ ਗਏ ਖ਼ਾਸ ਪ੍ਰੋਗਰਾਮ ਵਿਚ ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ ਹਲਕਾ ਸਾਬਕਾ ਵਿਧਾਇਕ ਨਿਰਮਲ ਸਿੰਘ, ਆਮ ਆਦਮੀ ਪਾਰਟੀ ਐਸੀ ਵਿੰਗ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ,ਫੈਡਰੇਸ਼ਨ ਆਫ ਆੜਤੀ ਐਸੋਸ਼ੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ,ਘਟ ਗਿਣਤੀ ਤੇ ਦਲਿਤ ਦਲ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ,ਭਾਜਪਾ ਐਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ,ਸਾਬਕਾ ਸੰਸਦ ਮੈਂਬਰ ਬੀਬੀ ਸਤਵਿੰਦਰ ਕੌਰ ਧਾਲੀਵਾਲ,ਧੀਮਾਨ ਬ੍ਰਾਹਮਣ ਸਭਾ ਬੱਸੀ ਪਠਾਣਾਂ ਦੇ ਪ੍ਰਧਾਨ ਅਸ਼ੋਕ ਧੀਮਾਨ,ਅਗਰਵਾਲ ਸਮਾਜ ਸਭਾ ਪੰਜਾਬ ਦੇ ਸਹਾਇਕ ਸੱਕਤਰ ਅਨੂਪ ਸਿੰਗਲਾ, ਸ਼੍ਰੀ ਰਾਮ ਨਾਟਕ ਤੇ ਸ਼ੋਸ਼ਲ ਕਲੱਬ ਦੇ ਨਵ ਨਿਯੁਕਤ ਰਮੇਸ਼ ਕੁਮਾਰ ਸੀ.ਆਰ,ਉੱਘੇ ਸਮਾਜ ਸੇਵੀ ਅਜੀਤ ਸਿੰਘ ਮੱਕੜ, ਯੁਗਵਿੰਦਰ ਸਿੰਘ ਧਾਲੀਵਾਲ ਐਡਵੋਕੇਟ ਸਾਬਕਾ ਓ.ਐਸ.ਡੀ ਮੁੱਖ ਮੰਤਰੀ ਪੰਜਾਬ,ਕੌਂਸਲਰ ਤੇ ਉੱਘੇ ਸਮਾਜ ਸੇਵੀ ਕਰਮਜੀਤ ਸਿੰਘ ਢੀਂਡਸਾ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਸ਼ਰਮਾ, ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾਂ ਦੇ ਪ੍ਰਧਾਨ ਨੀਰਜ ਮਲਹੌਤਰਾ,ਕਾਗਰਸ ਪਾਰਟੀ ਐਸੀ ਵਿੰਗ ਦੇ ਜਿਲ੍ਹਾ ਚੈਅਰਮੈਨ ਬਲਬੀਰ ਸਿੰਘ,ਲਾਈਨਜ ਕਲੱਬ ਬੱਸੀ ਪਠਾਣਾਂ ਦੇ ਸਾਬਕਾ ਪ੍ਰਧਾਨ ਸਤਪਾਲ ਭਨੋਟ, ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੇ ਪ੍ਰਧਾਨ ਰਮੇਸ਼ ਮਲਹੌਤਰਾ, ਸੀਨੀਅਰ ਸਿਟੀਜਨ ਬੱਸੀ ਪਠਾਣਾਂ ਦੇ ਆਗੂ ਜੈ ਕ੍ਰਿਸ਼ਨ ਕਸ਼ਯਪ, ਸਮਾਜ ਸੇਵੀ ਬਬਲਜੀਤ ਪਨੇਸਰ, ਬਹਾਵਲਪੁਰ ਬਰਾਦਰੀ ਮਹਾਸੰਘ ਬੱਸੀ ਪਠਾਣਾਂ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ, ਕਾਗਰਸੀ ਸੀਨੀਅਰ ਆਗੂ ਡਾ.ਮਨੋਹਰ ਸਿੰਘ ਤੇ ਓਮ ਪ੍ਰਕਾਸ਼ ਤਾਂਗੜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋ ਜਿੱਥੇ ਸਮੂਹ ਦੇਸ਼ਵਾਸੀਆਂ ਨੂੰ ਸ਼੍ਰੀ ਰਾਮ ਜੀ ਦੇ ਜਨਮ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਉਥੇ ਹੀ ਉਨ੍ਹਾਂ ਦੇਸ਼ ਵਾਸੀਆਂ ਨੂੰ ਰਾਮ ਜੀ ਦੇ ਦਿੱਤੇ ਗਏ ਪੂਰਨਿਆਂ 'ਤੇ ਚੱਲਣ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਰਾਮਨੌਮੀ ਮੌਕੇ ਤੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਦੇ ਭੋਗ ਪਾਏ ਗਏ ਹਨ ਅਤੇ ਸ਼੍ਰੀ ਪ੍ਰਭੂ ਸ਼੍ਰੀ ਰਾਮ ਦਾ ਗੁਣ ਗਾਨ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਅਭਿਸ਼ੇਕ ਕੀਤਾ ਗਿਆ। ਮੰਦਰ ਕਮੇਟੀ ਵੱਲੋਂ ਨਗਰ ਕੌਂਸਲ ਬੱਸੀ ਪਠਾਣਾਂ ਦੇ ਸਫਾਈ ਸੇਵਕਾਂ ਨੂੰ ਉਪਹਾਰ ਦੇਕੇ ਸਨਮਾਨਤ ਕੀਤਾ ਗਿਆ। ਰਾਮ ਜਨਮ ਉਤਸਵ ਮੌਕੇ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਮੰਦਰ ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਰਹੀ। ਉੱਥੇ ਪੂਰਾ ਮੰਦਰ ਕੰਪਲੈਕਸ 'ਜੈ ਸ਼੍ਰੀ ਰਾਮ' ਦੇ ਨਾਅਰੇ ਨਾਲ ਗੂੰਜ ਰਿਹਾ ਸੀ। ਹਰ ਸ਼ਰਧਾਲੂ ਦੇ ਮੂੰਹ 'ਤੇ ਇਕ ਹੀ ਗੱਲ ਹੁੰਦੀ ਹੈ ਅਤੇ ਉਹ ਹੈ ਜੈ ਸ਼੍ਰੀ ਰਾਮ। ਕਮੇਟੀ ਵੱਲੋਂ ਸੰਗਤਾਂ ਲਈ ਵਿਸ਼ਾਲ ਲੰਗਰ ਵੀ ਲਗਾਇਆ ਗਿਆ। ਮੰਦਰ ਪ੍ਰਬੰਧਕਾਂ ਵੱਲੋਂ ਵਿਸੇਸ਼ ਤੌਰ ਤੇ ਪਹੁੰਚੇ ਮਹਿਮਾਨਾਂ ਨੂੰ ਚੂੰਨੀ ਤੇ ਜੈ ਸ਼੍ਰੀ ਰਾਮ ਦੇ ਪਟਕੇ ਪਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ,ਮੁੱਖ ਪੁਜਾਰੀ ਪੰਡਿਤ ਸੇਵਕ ਰਾਮ ਸ਼ਰਮਾ, ਓਮ ਪ੍ਰਕਾਸ਼ ਗੌਤਮ,ਐਡਵੋਕੇਟ ਅੰਕੁਸ਼ ਖੱਤਰੀ,ਦੀਵਲ ਕੁਮਾਰ ਹੈਰੀ, ਰਾਜੀਵ ਕੁਮਾਰ ਵਾਲਮੀਕਿ,ਅਮਿਤ ਜਿੰਦਲ,ਹੇਮਮਿੰਦਰ ਦਲਾਲ,ਰਿਸ਼ੀ ਸਿੰਗਲਾ,ਐਡਵੋਕੇਟ ਗੌਰਵ ਗੋਇਲ,ਦਿਨੇਸ਼ ਖੰਨਾ,ਐਡਵੋਕੇਟ ਦੀਪਕ ਬੈਕਟਰ,ਨਰੇਸ਼ ਗੌਤਮ,ਰਾਜਨ ਬੱਤਰਾ,ਮਾਰੂਤ ਮਲਹੋਤਰਾਂ,ਡਾ.ਦੀਵਾਨ ਧੀਰ,ਹਰਿੰਦਰ ਮਲਹੋਤਰਾਂ ਨੱਨਾ, ਪ੍ਰਿੰਸ ਕੁਮਾਰ,ਅਸ਼ੌਕ ਗੌਤਮ,ਅਮਨ ਗੋਇਲ,ਦਵਿਸ਼ ਬਾਂਸਲ,ਅਮਿਤ ਗੋਇਲ, ਹਰਮੇਸ਼ ਸ਼ਰਮਾ, ਸੰਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *