ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਹੇਠ ਮੰਡੀ ਗੋਬਿੰਦਗੜ ਵਿਖੇ ਮਹਿਲਾਵਾਂ-ਧੀਆਂ ਲਈ 1000 ਅਤੇ 1500 ਰੁਪਏ ਮਹੀਨਾਵਾਰ ਸਤਿਕਾਰ ਐਲਾਨ ‘ਤੇ ਜਾਗੋ ਕੱਢੀ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਹੇਠ ਮੰਡੀ ਗੋਬਿੰਦਗੜ ਵਿਖੇ ਮਹਿਲਾਵਾਂ-ਧੀਆਂ ਲਈ 1000 ਅਤੇ 1500 ਰੁਪਏ ਮਹੀਨਾਵਾਰ ਸਤਿਕਾਰ ਐਲਾਨ ‘ਤੇ ਜਾਗੋ ਕੱਢੀ

ਮਹਿਲਾਵਾਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਮੰਡੀ ਗੋਬਿੰਦਗੜ,/ਫ਼ਤਹਿਗੜ੍ਹ ਸਾਹਿਬ, 15 ਮਾਰਚ

ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਹੇਠ ਮੰਡੀ ਗੋਬਿੰਦਗੜ ਦੇ ਮੇਨ ਬਜ਼ਾਰ ਵਿਖੇ ਮਹਿਲਾਵਾਂ-ਧੀਆਂ ਲਈ 1000 ਅਤੇ 1500 ਰੁਪਏ ਮਹੀਨਾਵਾਰ ਸਤਿਕਾਰ ਐਲਾਨ ‘ਤੇ ਜਾਗੋ ਕੱਢੀ ਗਈ ਅਤੇ ਮਹਿਲਾਵਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਵਿਧਾਇਕ ਦੇ ਮਾਤਾ ਸ੍ਰੀਮਤੀ ਜਗਜੀਤ ਕੌਰ ਬੜਿੰਗ ਨੇ ਪਹੁੰਚ ਕੇ ਜਾਗੋ ਵਿੱਚ ਸ਼ਮੂਲੀਅਤ ਕੀਤੀ। ਓਹਨਾਂ ਦੱਸਿਆ ਕਿ ਮਾਵਾਂ ਅਤੇ ਭੈਣਾਂ ਵੱਲੋਂ ਪੰਜਾਬ ਸਰਕਾਰ ਦੇ ਉਪਰਾਲਿਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਹਿਲਾਵਾਂ ਦੇ ਸਤਿਕਾਰ ਵਜੋਂ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਦੀ ਖੁਸ਼ੀ ਵਿੱਚ ਜਾਗੋ ਕੱਢ ਕੇ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਭਾਗ ਲਿਆ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।

ਇਸ ਦੌਰਾਨ ਮਹਿਲਾਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਆਮ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਘਰੇਲੂ ਖਰਚੇ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ ਅਤੇ ਛੋਟੀ-ਮੋਟੀ ਲੋੜਾਂ ਲਈ ਵੀ ਕਈ ਵਾਰ ਘਰਾਂ ਵਿੱਚ ਸੋਚਣਾ ਪੈਂਦਾ ਹੈ। ਮਹੀਨਾਵਾਰ ਮਿਲਣ ਵਾਲੀ ਇਹ ਰਕਮ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਦੇ ਨਾਲ-ਨਾਲ ਘਰੇਲੂ ਖਰਚਿਆਂ ਵਿੱਚ ਮਦਦਗਾਰ ਸਾਬਤ ਹੋਵੇਗੀ।

ਇਸ ਮੌਕੇ ਸੰਗਠਨ ਇੰਚਾਰਜ ਅਵਤਾਰ ਸਿੰਘ ਟੈਨੀ ,ਉਪ ਵਾਈਸ ਪ੍ਰਧਾਨ ਹਰਪ੍ਰੀਤ ਘੁੰਮਣ ਨਾਨਕ, ਹਲਕਾ ਕੋਆਰਡੀਨੇਟਰ ਹਰਬੰਸ ਕੌਰ ਨੇਹਾ, ਬਲਾਕ ਪ੍ਰਧਾਨ ਗੀਤਾਂਜਲੀ ਗਿਫਟੀ, ਨਰੇਸ ਸ਼ਰਮਾ, ਬੇਬੀ ਧਿਮਾਨ, ਕੁਲਵੀਰ ਕੌਰ, ਜਸਪ੍ਰੀਤ ਕੌਰ, ਸਿਮਰਨਪ੍ਰੀਤ ਕੌਰ, ਜਾਨਵੀ ਸ਼ਰਮਾ ਜੈਸਮੀਨ ਅਮਨਦੀਪ ਕੌਰ ਸਰਬਜੀਤ ਕੌਰ ਵਾਰਡ ਇੰਚਾਰਜ ਮਨਪ੍ਰੀਤ ਨੇਹਾ, ਮੋਨਿਕਾ ਤੇ ਹੋਰ ਆਪ ਆਗੂ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *