ਪੰਜਾਬ ਦੀਆਂ ਕੁੜੀਆਂ ਵੱਲੋਂ ਬਣਾਈ ਲਘੂ ਫਿਲਮ ਹਿਮਾਚਲ ਪ੍ਰਦੇਸ਼ ਵਿਚ ਸਨਮਾਨਿਤ

ਸਰਹਿੰਦ 8 ਮਾਰਚ (ਥਾਪਰ):

ਹਿਮਾਚਲ ਪ੍ਰਦੇਸ਼ ਦੇ ਟਰਾਂਸਪੋਰਟ ਵਿਭਾਗ ਦੇ ਰੋਡ ਸੇਫਟੀ ਸੈੱਲ ਦੁਆਰਾ 'ਰੋਡ ਸੇਫਟੀ ਫਿਲਮ ਫੈਸਟੀਵਲ 2026' ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਤੋਂ ਰੀਨਾ ਅਤੇ ਦਮਨਪ੍ਰੀਤ ਕੌਰ ਦੁਆਰਾ ਬਣਾਈ ਗਈ ਲਘੂ ਫਿਲਮ "ਜ਼ਿੰਮੇਦਾਰ ਕੌਣ" ਨੂੰ ਵਿਸ਼ੇਸ਼ ਪੁਰਸਕਾਰ ਅਤੇ 5000 ਰੁਪਏ ਦੀ ਰਾਸ਼ੀ ਇਨਾਮ ਦੇ ਤੌਰ 'ਤੇ ਦਿੱਤੀ ਗਈ। ਇਸ ਫਿਲਮ ਮੁਕਾਬਲੇ ਦਾ ਮੁੱਖ ਉਦੇਸ਼ ਰਚਨਾਤਮਕ ਤਰੀਕਿਆਂ ਰਾਹੀਂ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ, ਹੈਲਮੇਟ, ਸੀਟ ਬੈਲਟ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੁਕਾਬਲੇ ਵਿਚ ਪੂਰੇ ਭਾਰਤ ਤੋਂ ਭਾਗੀਦਾਰਾਂ ਨੇ ਹਿੱਸਾ ਲਿਆ ਅਤੇ 24 ਸ਼ਾਨਦਾਰ ਫਿਲਮਾਂ ਨੂੰ ਸਨਮਾਨਿਤ ਕੀਤਾ ਗਿਆ। ਸਾਰੇ ਜੇਤੂਆਂ ਨੂੰ ਡਾ. ਮਨਮੋਹਨ ਸਿੰਘ ਹਿਮਾਚਲ ਪ੍ਰਦੇਸ਼ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (HIPA) ਵਿਖੇ ਟਰਾਂਸਪੋਰਟ ਵਿਭਾਗ ਦੇ ਰੋਡ ਸੇਫਟੀ ਸੈੱਲ ਦੁਆਰਾ ਆਯੋਜਿਤ ਰਾਜ ਪੱਧਰੀ ਸੜਕ ਸੁਰੱਖਿਆ ਵਰਕਸ਼ਾਪ ਦੌਰਾਨ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਟਰਾਂਸਪੋਰਟ ਡਾਇਰੈਕਟਰ ਨੀਰਜ ਕੁਮਾਰ ਨੇ ਕੀਤੀ।ਇਸ ਮੌਕੇ ਨੀਰਜ ਕੁਮਾਰ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਨਿਯਮਾਂ ਦੀ ਪਾਲਣਾ ਕਰਨ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਇਸ ਬਾਰੇ ਹਰ ਨਾਗਰਿਕ ਨੂੰ ਸਿੱਖਿਅਤ ਕਰਨਾ ਜ਼ਰੂਰੀ ਹੈ। ਫਿਲਮ ਦੀ ਡਾਇਰੈਕਟਰ ਰੀਨਾ ਅਤੇ ਨਿਰਮਾਤਾ ਦਮਨਪ੍ਰੀਤ ਨੇ ਕਿਹਾ ਕਿ 1.59 ਮਿੰਟ ਦੀ ਇਸ ਫਿਲਮ ਰਾਹੀਂ ਉਨ੍ਹਾਂ ਨੇ ਤੇਜ਼ ਰਫ਼ਤਾਰ, ਬਿਨਾਂ ਹੈਲਮੇਟ ਦੇ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਹੈ।

——————————
This news is auto published from an agency/source and may be published as received.

Leave a Reply

Your email address will not be published. Required fields are marked *