
ਵਿਧਾਇਕ ਰਾਏ ਨੇ ਕਰੀਬ 23 ਕਰੋੜ 70 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ
ਕਰੀਬ 23 ਕਿਲੋਮੀਟਰ ਤੱਕ ਬਣਨ ਵਾਲੀ ਚੁੰਨੀ ਸਰਹਿੰਦ ਰੋਡ ਦੀ ਹੋਵੇਗੀ ਕਾਇਆ ਕਲਪ-ਲਖਬੀਰ ਸਿੰਘ ਰਾਏ
ਮਾਨ ਸਰਕਾਰ ਨੇ ਬਿਨ੍ਹਾਂ ਵਿਤਕਰੇ ਤੋਂ ਪਿੰਡਾਂ ਅਤੇ ਸ਼ਹਿਰ ‘ਚ ਕਰਵਾਏ ਵਿਕਾਸ ਕਾਰਜ- ਐਡਵੋਕੇਟ ਰਾਏ
ਫਤਿਹਗੜ੍ਹ ਸਾਹਿਬ, 07 ਮਾਰਚ :
ਵਿਧਾਇਕ ਲਖਬੀਰ ਸਿੰਘ ਰਾਏ ਨੇ ਕਰੀਬ 23.70 ਲੱਖ ਰੁਪਏ ਦੀ ਲਾਗਤ ਨਾਲ ਲਗਭਗ 23 ਕਿਲੋਮੀਟਰ ਲੰਬੀ ਬਣਨ ਵਾਲੀ ਚੁੰਨੀ, ਸਰਹਿੰਦ ਰੋਡ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ਦੇ ਨਵੀਨੀਕਰਨ ਨਾਲ ਜਿੱਥੇ ਆਵਾਜਾਈ ਸੁਚਾਰੂ ਢੰਗ ਨਾਲ ਚੱਲੇਗੀ ਉਥੇ ਮੋਹਾਲੀ ਚੰਡੀਗੜ੍ਹ ਤੱਕ ਜਾਣ ਵਾਲੇ ਲੋਕ ਹੋਰ ਵਧੇਰੇ ਸੁਖਾਵੇਂ ਮਾਹੌਲ ਵਿੱਚ ਸਫ਼ਰ ਦਾ ਅਨੰਦ ਮਾਣ ਸਕਣਗੇ।
ਵਿਧਾਇਕ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਅਤੇ ਸ਼ਹਿਰ ਦੀਆਂ ਸੜਕਾਂ ਦੇ ਵਿਕਾਸ ਲਈ ਬਿਨਾਂ ਕਿਸੇ ਵਿਤਕਰੇ ਤੋਂ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਨਾਲ ਵਿਕਾਸ ਕਾਰਜ਼ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਇਨ੍ਹਾਂ ਕਾਰਜਾਂ ਨਾਲ ਨਾ ਸਿਰਫ ਟ੍ਰੈਫਿਕ ਪ੍ਰਬੰਧਨ ਸੁਧਰੇਗਾ, ਸਗੋਂ ਇਲਾਕੇ ਦੀ ਸੂਰਤ ਵੀ ਨਿਖਰੇਗੀ।
ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਾਰੇ ਵਿਕਾਸ ਕਾਰਜ਼ ਮਿਆਰੀ ਤਰੀਕੇ ਨਾਲ ਸਮੇਂ ਸਿਰ ਮੁਕੰਮਲ ਕਰਵਾਏ ਜਾਣ।
ਵਿਧਾਇਕ ਨੇ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਦਰਸ਼ੀ ਪ੍ਰਸ਼ਾਸਨ ਅਤੇ ਤੇਜ਼ ਗਤੀ ਨਾਲ ਵਿਕਾਸ ਕਾਰਜ ਜਾਰੀ ਰਹਿਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਪ੍ਰੀਤ ਭੱਟੀ, ਕੁਲਵਿੰਦਰ ਡੇਰਾ, ਰਮੇਸ਼ ਸੋਨੂੰ, ਐਡਵੋਕੇਟ ਕੰਵਰਵੀਰ ਰਾਏ, ਗੁਰਬੀਰ ਜੱਲਾ, ਸਤਵੀਰ ਜੱਲਾ, ਬੰਟੀ ਸੈਣੀ, ਹਿਤੇਸ਼ ਉੱਪਲ, ਵਿਕਰਮ ਸਿੰਘ ਆਦਿ ਵੀ ਹਾਜਰ ਸਨ।
——————————
This news is auto published from an agency/source and may be published as received.
