
ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਹਿਰੇਦਾਰ ਪਾਰਟੀ- ਬਲਜੀਤ ਸਿੰਘ ਭੁੱਟਾ
ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਪ੍ਰਧਾਨਗੀ ਹੇਠ ਬਡਾਲੀ ਆਲਾ ਸਿੰਘ ਵਿਖੇ ਮੀਟਿੰਗ ਹੋਈ
ਫਤਹਿਗੜ੍ਹ ਸਾਹਿਬ 06 ਮਾਰਚ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਹਿਰੇਦਾਰ ਪਾਰਟੀ ਹੈ ਜਿਸ ਨੇ ਹਮੇਸ਼ਾ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦੇ ਕੇ ਕੀਤਾ ਹੈ। ਸ. ਭੁੱਟਾ ਅੱਜ ਪਿੰਡ ਬਡਾਲੀ ਆਲਾ ਸਿੰਘ ਵਿਖੇ ਸਰਕਲ ਪ੍ਰਧਾਨ ਸਰਬਜੀਤ ਸਿੰਘ ਡੰਗੇੜੀਆਂ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਬਲਜੀਤ ਸਿੰਘ ਭੁੱਟਾ ਨੇ ਮੌਜੂਦਾ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਮ ਆਦਮੀ ਸਭ ਤੋਂ ਵੱਧ ਦੁੱਖੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਕਿਸਾਨਾਂ ਦੀ ਗੱਲ ਹੋਵੇ ਜਾਂ ਕਿਸੇ ਹੋਰ ਵਰਗ ਦੀ,ਸਾਰੇ ਸਰਕਾਰ ਦੀਆਂ ਗੱਪਾਂ ਤੋਂ ਤੰਗ ਹੋ ਕੇ ਸੜਕਾਂ ਤੇ ਉਤਰ ਆਏ ਹਨ ਪ੍ਰੰਤੂ ਸਰਕਾਰ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ, ਬਲਕਿ ਉਹ ਤਾਂ ਕੇਵਲ ਆਪਣੇ ਦਿੱਲੀ ਵਾਲੇ ਆਕਾਵਾਂ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ। ਭੁੱਟਾ ਨੇ ਕਿਹਾ ਕਿ ਇਸ ਸਰਕਾਰ ਨੇ ਸੂਬੇ ਦੇ ਅਮਨ ਸ਼ਾਂਤੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਰੋਜਾਨਾ ਵਾਪਰ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਸਰਕਾਰ ਨੂੰ ਸੂਬੇ ਦੇ ਅਮਨ ਸ਼ਾਂਤੀ ਦੀ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਮਰਥਨ ਦੇਣਗੇ ਤੇ ਆਮ ਆਦਮੀ ਪਾਰਟੀ ਨੂੰ ਉਸ ਦੀ ਅਸਲ ਥਾਂ ਵਿਖਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਲਈ ਬੂਥ ਲੈਵਲ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।ਇਸ ਮੌਕੇ ਸਰਕਲ ਬਡਾਲੀ ਆਲਾ ਸਿੱਖ ਦੇ ਨਵਨਿਯੁਕਤ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰੰਧਾਵਾ ਝਾਮਪਰ ਨੂੰ ਵਿਸੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਭਿੰਦਰ ਸਿੰਘ ਬਡਾਲੀ ਆਲਾ ਸਿੰਘ,ਸਤਵਿੰਦਰ ਸਿੰਘ ਬਡਾਲੀ ਮਾਈ ਕੀ,ਪਿਆਰਾ ਸ਼ਾਹ ਝਾਂਮਪੁਰ,ਜਸਵਿੰਦਰ ਸਿੰਘ ਬਲਾੜੀ ਕਲਾਂ,ਹਰਿੰਦਰ ਸਿੰਘ ਨੰਬਰਦਾਰ ਦੁਬਾਲੀ,ਗੁਰਪ੍ਰੀਤ ਸਿੰਘ ਬਲਾੜੀ ਖੁਰਦ,ਹਰੀਸ਼ ਕੁਮਾਰ ਬਡਾਲੀ ਆਲਾ ਸਿੰਘ,ਮਨਦੀਪ ਸਿੰਘ ਨਡਿਆਲੀ,ਕਾਬਲ ਸਿੰਘ ਝਾਮਪੁਰ,ਅਵਤਾਰ ਸਿੰਘ ਬਡਾਲੀ ਆਲਾ ਸਿੰਘ,ਜਗਰੂਪ ਸਿੰਘ,ਲਾਲ ਸਿੰਘ ਜਮੀਤਗੜ੍ਹ,ਰਵਿੰਦਰ ਸਿੰਘ ਕਾਕਾ ਜਮੀਤਗੜ੍ਹ,ਸੁਖਬੀਰ ਸਿੰਘ ਮਨਹੇੜਾ ਜੱਟਾਂ,ਦਰਬਾਰਾ ਸਿੰਘ ਰਾਮਪੁਰ,ਹਰਮਨਜੀਤ ਸਿੰਘ ਮਨਹੇੜਾ ਜੱਟਾਂ,ਮਲਕੀਤ ਸਿੰਘ ਰਾਮਪੁਰ,ਜਗਤਾਰ ਸਿੰਘ ਮਨਹੇੜਾ ਜੱਟਾਂ,ਗੁਰਦੀਪ ਸਿੰਘ ਜਲੇਬੇੜਾ,ਅਵਤਾਰ ਸਿੰਘ ਬਡਾਲੀ ਆਲਾ ਸਿੰਘ ਆਦਿ ਹਾਜਰ ਸਨ।
——————————
This news is auto published from an agency/source and may be published as received.
