
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਤਹਿਗੜ੍ਹ ਸਾਹਿਬ
ਬਲਾਕ ਸੰਮਤੀ ਅਮਲੋਹ ਦੇ ਰਣਜੀਤ ਸਿੰਘ ਪਨਾਗ ਚੇਅਰਮੈਨ ਅਤੇ ਸਿਮਰਨਪ੍ਰੀਤ ਕੌਰ ਵਾਈਸ ਚੇਅਰਮੈਨ ਬਣੇ ਬਲਾਕ ਸੰਮਤੀ ਦੇ ਚੇਅਰਮੈਨ ਪਿੰਡਾਂ ਦੇ ਵਿਕਾਸ ਅਤੇ ਹੋਰ ਕੰਮਾਂ ਦੇ ਲਈ
ਪਹਿਲ ਕਰਨਗੇ- ਵਿਧਾਇਕ ਗੈਰੀ ਬੜਿੰਗ
ਅਮਲੋਹ/ ਫਤਹਿਗੜ੍ਹ ਸਾਹਿਬ, 5 ਮਾਰਚ
ਬੀਡੀਪੀਓ ਦਫਤਰ ਅਮਲੋਹ ਵਿਖੇ ਬਲਾਕ ਸੰਮਤੀ ਅਮਲੋਹ ਦੇ ਚੇਅਰਮੈਨ ਦੀ ਚੋਣ ਹੋਈ। ਜਿਸ ਦੇ ਵਿੱਚ ਸਰਬ ਸੰਮਤੀ ਦੇ ਨਾਲ ਬਲਾਕ ਸੰਮਤੀ ਅਮਲੋਹ ਦਾ ਚੇਅਰਮੈਨ ਰਣਜੀਤ ਸਿੰਘ ਪਨਾਗ ਨੂੰ ਚੁਣਿਆ ਗਿਆ ਉੱਥੇ ਹੀ ਵਾਇਸ ਚੇਅਰਪਰਸਨ ਸਿਮਰਨਪ੍ਰੀਤ ਕੌਰ ਬਣੇ। ਇਹ ਚੋਣ ਐਸ ਡੀ ਐਮ ਅਮਲੋਹ ਤਰਨਜੋਤ ਸਿੰਘ ਵਾਲੀਆ ਦੀ ਦੇਖ ਰੇਖ ਹੇਠ ਹੋਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਅੱਜ ਸਰਬ ਸੰਮਤੀ ਦੇ ਨਾਲ ਬਲਾਕ ਸੰਮਤੀ ਚੇਅਰਮੈਨ ਅਤੇ ਹੋਰ ਵੱਖ ਵੱਖ ਮੈਂਬਰਾਂ ਦੀ ਚੋਣ ਹੋਈ ਹੈ। ਉਹਨਾਂ ਨੇ ਦੱਸਿਆ ਕਿ ਸਰਬ ਸੰਮਤੀ ਦੇ ਨਾਲ ਰਣਜੀਤ ਸਿੰਘ ਪਨਾਗ ਨੂੰ ਚੇਅਰਮੈਨ ਚੁਣਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਣਦਾ ਸਹਿਯੋਗ ਬਲਾਕ ਸੰਮਤੀ ਨੂੰ ਦਿੱਤਾ ਜਾਵੇਗਾ। ਗੈਰੀ ਬੜਿੰਗ ਨੇ ਕਿਹਾ ਕਿ ਬਲਾਕ ਸੰਮਤੀ ਦੇ ਚੇਅਰਮੈਨ ਪਿੰਡਾਂ ਦੇ ਵਿਕਾਸ ਅਤੇ ਹੋਰ ਕੰਮਾਂ ਦੇ ਲਈ ਪਹਿਲ ਕਰਨਗੇ।
ਇਸ ਮੌਕੇ ਨਵ ਨਿਯੁਕਤ ਚੇਅਰਮੈਨ ਰਣਜੀਤ ਸਿੰਘ ਪਨਾਗ ਨੇ ਕਿਹਾ ਕਿ ਉਹ ਹਲਕਾ ਅਮਲੋਹ ਦੇ ਵਿਧਾਇਕ ਅਤੇ ਬਲਾਕ ਸੰਮਤੀ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹਨ ਜਿਨਾਂ ਨੇ ਉਹਨਾਂ ਤੇ ਚੇਅਰਮੈਨ ਬਣਾਉਣ ਦਾ ਭਰੋਸਾ ਜਤਾਇਆ ਹੈ। ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ।
ਇਸ ਮੌਕੇ ਐਸ ਡੀ ਐਮ ਤਰਨਜੋਤ ਸਿੰਘ ਵਾਲੀਆ, ਡੀ ਐਸ ਪੀ ਗੁਰਦੀਪ ਸਿੰਘ, ਬੀਡੀਪੀਓ ਚੰਦ ਸਿੰਘ, ਸਰਪੰਚ ਯੂਨੀਅਨ ਅਮਲੋਹ ਦੇ ਪ੍ਰਧਾਨ ਮਨਿੰਦਰ ਸਿੰਘ ਹੁੰਦਲ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਸੀਨੀਅਰ ਆਗੂ ਭਲਵਾਨ ਯਾਦਵਿੰਦਰ ਸਿੰਘ ਲੱਕੀ ਸਲਾਣਾ,ਕਰਮਜੀਤ ਕੌਰ ਸ਼ੇਰਗਿੱਲ, ਸੇਵਾ ਸਿੰਘ ਲਾਡਪੁਰ, ਗੁਰਬਚਨ ਸਿੰਘ ਸ਼ਾਹਪੁਰ, ਬਲਵੀਰ ਕੌਰ ਅੰਨੀਆਂ, ਹਰਜਿੰਦਰ ਸਿੰਘ ਰੰਘੇੜੀ ਕਲਾ, ਮਨਿੰਦਰ ਸਿੰਘ ਭੱਟੋ, ਰਾਜਵੀਰ ਕੌਰ ਸਲਾਣਾ, ਦਲਜੀਤ ਕੌਰ ਰਤਨਪਾਲੋ, ਅਮਨਦੀਪ ਸਿੰਘ ਸਮਸ਼ਪੁਰ, ਹਰਜੀਤ ਕੌਰ ਬੁੱਗਾ ਕਲਾਂ ਸਾਰੇ ਬਲਾਕ ਸੰਮਤੀ ਮੈਂਬਰ, ਐਸ ਐਚ ਓ ਹਰਕੀਰਤ ਸਿੰਘ, ਪੰਚਾਇਤ ਅਫ਼ਸਰ ਬਲਪਿੰਦਰ ਸਿੰਘ ਹੈਪੀ, ਜਤਿੰਦਰ ਸਿੰਘ ਰਾਮਗੜ੍ਹੀਆ, ਅਵਤਾਰ ਮੁਹੰਮਦ ਟੈਣੀ, ਦਰਸ਼ਨ ਸਿੰਘ ਦਰਸ਼ੀ, ਅਮਨਦੀਪ ਬੋਪਾਰਾਏ ਆਦਿ ਮੌਜੂਦ ਸਨ।
ਫੋਟੋ ਕੈਪਸਨ
ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨਵਨਿਯੁਕਤ ਚੇਅਰਮੈਨ ਰਣਜੀਤ ਸਿੰਘ ਪਨਾਗ ਦਾ ਮੂੰਹ ਮਿੱਠਾ ਕਰਵਾਉਣ ਸਮੇਂ।
ਫੋਟੋ ਕੈਪਸਨ

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਬਲਾਕ ਸੰਮਤੀ ਅਮਲੋਹ ਦੇ ਨਵਨਿਯੁਕਤ ਚੇਅਰਮੈਨ ਰਣਜੀਤ ਸਿੰਘ ਪਨਾਗ, ਵਾਈਸ ਚੇਅਰਮੈਨ ਸਿਮਰਨਪ੍ਰੀਤ ਕੌਰ ਅਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ ਕਰਦੇ ਹੋਏ।
——————————
This news is auto published from an agency/source and may be published as received.
