ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ
ਅਗਨੀਵੀਰ ਆਰਮੀ ਦੀ ਰਜਿਸਟ੍ਰੇਸ਼ਨ ਸ਼ੁਰੂ- ਜ਼ਿਲ੍ਹਾ ਰੋਜਗਾਰ ਅਫਸਰ
ਫਤਹਿਗੜ੍ਹ ਸਾਹਿਬ, 4 ਮਾਰਚ
ਭਾਰਤੀ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਲਈ ਸੁਨਹਿਰਾ ਮੌਕਾ ਪ੍ਰਦਾਨ ਕਰਨ ਲਈ ਅਗਨੀਵੀਰ ਆਰਮੀ ਦੀ ਭਰਤੀ ਦੀ ਆਨਲਾਈਨ ਰਜਿਸਟ੍ਰੇਸ਼ਨ ਬਹੁਤ ਜਰੂਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਰਜਿਸਟਰੇਸ਼ਨ ਚੱਲ ਰਹੀ ਹੈ, ਜਿਸ ਵਿੱਚ 18 ਤੋਂ 22 ਸਾਲ ਉਮਰ ਦੇ 12ਵੀਂ ਪਾਸ ਪ੍ਰਾਰਥੀ ਅਪਲਾਈ ਕਰ ਸਕਦੇ ਹਨ। ਪ੍ਰਾਰਥੀ ਆਰਮੀ ਦੇ ਨਿਯਮਾਂ ਅਨੁਸਾਰ ਫਿਜਿਕਲੀ ਫਿਟ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਮਰ ਹੱਦ 21 ਸਾਲ ਤੋਂ ਵੱਧਾ ਕੇ 22 ਸਾਲ ਤੱਕ ਕਰ ਦਿੱਤੀ ਗਈ ਹੈ। ਚਾਹਵਾਨ ਪ੍ਰਾਰਥੀ ਇੱਕੋ ਵਾਰ ਵਿੱਚ ਦੋ ਵੱਖ ਵੱਖ ਪੋਸਟਾਂ ਵਿੱਚ ਵੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਆਰਮੀ ਵਿੱਚ ਭਰਤੀ ਦੇ ਚਾਹਵਾਨ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ https://joinindianarmy.nic.in ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਜਾਂ ਕਿਸੇ ਵੀ ਕੰਮ ਵਾਲੇ ਦਿਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਤਿਹਗੜ੍ਹ ਸਾਹਿਬ ਵਿੱਚ ਖੁਦ ਆ ਕੇ ਮਿਲ ਸਕਦੇ ਹਨ।
——————————
This news is auto published from an agency/source and may be published as received.
