
ਸ਼ਹਿਰ ਬੱਸੀ ਪਠਾਣਾ 'ਚ ਨਿਸ਼ਾਨ ਯਾਤਰਾ ਕੱਢੀ ਗਈ
ਬੱਸੀ ਪਠਾਣਾਂ, ਫੱਗਣ ਮਹੀਨੇ ਦੀ ਆਮਲਾ ਇਕਾਦਸ਼ੀ ਮੌਕੇ ਖਾਟੂ ਸ਼ਿਆਮ ਭਗਤਾਂ ਵਲੋਂ ਸ਼ਹਿਰ ਬੱਸੀ ਪਠਾਣਾਂ 'ਚ ਸ਼ੀਤਲਾ ਮਾਤਾ ਤੋ ਪ੍ਰਾਚੀਨ ਸ਼੍ਰੀ ਰਾਮ ਮੰਦਰ ਦੇ ਸ਼੍ਰੀ ਖਾਟੂ ਧਾਮ ਮੰਦਰ ਤੱਕ ਨਿਸ਼ਾਨ ਯਾਤਰਾ ਕੱਢੀ ਗਈ। ਨਿਸ਼ਾਨ ਯਾਤਰਾ ਚ ਆਮ ਆਦਮੀ ਪਾਰਟੀ ਐਸੀ ਵਿੰਗ ਪੰਜਾਬ ਦੇ ਪ੍ਰਧਾਨ ਤੇ ਹਲਕਾ ਬੱਸੀ ਪਠਾਣਾ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਤੇ ਭਾਜਪਾ ਐਸੀ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਵਿਕੀ ਰਾਏ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼੍ਰੀ ਜੀ ਕਿਰਪਾ ਭਜਨ ਮੰਡਲੀ ਵੱਲੋ ਸ਼੍ਰੀ ਖਾਟੂ ਸ਼ਿਆਮ ਦੇ ਭਜਨਾ ਦਾ ਗੁਣਗਾਨ ਕੀਤਾ। ਯਾਤਰਾ ਦੌਰਾਨ ਸਮੂਹ ਸ਼ਰਧਾਲੂਆਂ ਨੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਰਸਤੇ ’ਚ ਵੱਖ-ਵੱਖ ਥਾਵਾਂ ਤੇ ਸ਼ਹਿਰ ਵਾਸੀਆਂ ਵੱਲੋਂ ਨਿਸ਼ਾਨ ਯਾਤਰਾ ਦਾ ਸਵਾਗਤ ਕੀਤਾ ਅਤੇ ਲੰਗਰ ਵੀ ਲਗਾਏ ਗਏ।ਇਹ ਨਿਸ਼ਾਨ ਯਾਤਰਾ ਮੁੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਪ੍ਰਾਚੀਨ ਸ਼੍ਰੀ ਰਾਮ ਮੰਦਰ ਦੇ ਸ਼੍ਰੀ ਖਾਟੂ ਧਾਮ ਮੰਦਰ ਵਿਖੇ ਪਹੁੰਚੀ। ਨਿਸ਼ਾਨ ਯਾਤਰਾ ਦਾ ਸ਼੍ਰੀ ਰਾਮ ਮੰਦਰ ਵਿੱਖੇ ਪਹੁੰਚਣ ਤੇ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਅਤੇ ਸ਼ਰਧਾਲੂਆ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਅਮਿਤ ਗੋਇਲ,ਹਰੀਸ਼ ਚਾਵਲਾ, ਸਮਾਜ ਸੇਵੀ ਅਨੂਪ ਸਿੰਗਲਾ, ਪੰਡਿਤ ਨੀਲਮ ਸ਼ਰਮਾ, ਪੰਡਿਤ ਸੇਵਕ ਰਾਮ ਸ਼ਰਮਾ,ਨਗਰ ਕੌਂਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਕੌਸਲਰ ਮਨਪ੍ਰੀਤ ਸਿੰਘ ਹੈਪੀ,ਰੇਨੂੰ ਚੋਪੜਾ, ਸਮਾਜ ਸੇਵੀ ਹਰਸ਼ ਗਰਗ, ਪਰਮੋਦ ਕਪਿਲਾ, ਓਮ ਪ੍ਰਕਾਸ਼ ਗੌਤਮ, ਰਾਜਨ ਭੱਲਾ,ਐਡਵੋਕੇਟ ਗੌਰਵ ਗੋਇਲ, ਸ਼ਾਮ ਗੌਤਮ, ਕੇਸ਼ਪ ਕਪਿਲਾ, ਰਾਕੇਸ਼ ਗੁਪਤਾ, ਅਸ਼ੌਕ ਗੌਤਮ, ਰਜਿੰਦਰ ਭਨੋਟ, ਭਾਰਤ ਭੂਸ਼ਣ ਸ਼ਰਮਾ ਭਰਤੀ, ਵਿਸ਼ਵ ਗਾਬਾ, ਨਰੇਸ਼ ਗੌਤਮ, ਮਾਰੂਤ ਮਲਹੋਤਰਾਂ, ਰਿਸ਼ੀ ਸਿੰਗਲਾ, ਬਲਰਾਮ ਚਾਵਲਾ, ਐਡਵੋਕੇਟ ਦੀਪਕ ਬੈਕਟਰ, ਹੇਮਮਿੰਦਰ ਦਲਾਲ, ਡਾ.ਦੀਵਾਨ ਧੀਰ,ਪੰਕਜ ਭਨੋਟ, ਅਸ਼ੌਕ ਝੰਜੀ, ਹੈਪੀ ਕੁਮਾਰ, ਹਰਿੰਦਰ ਮਲਹੋਤਰਾਂ ਨੰਨਾ, ਦਿਨੇਸ਼ ਗੁਪਤਾ, ਸੰਜੀਵ ਸਿੰਗਲਾ ਬੱਬਾ, ਮਨਜੀਤ ਸਿੰਘ ਰਾਣਾ,ਗੌਰਵ ਬਾਂਸਲ, ਕਰਮ ਚੰਦ ਬੱਤਰਾ, ਰਾਮ ਕ੍ਰਿਸ਼ਨ ਚੁੱਘ, ਰਾਹੁਲ ਬਾਂਸਲ, ਦਵੀਸ਼ ਬਾਂਸਲ,ਮੱਖਣ ਸਿੰਘ,ਜਗਤਾਰ ਸਿੰਘ, ਜੱਸੀ ਕੁਮਾਰ ਆਦਿ ਹਾਜਰ ਸਨ।
——————————
This news is auto published from an agency/source and may be published as received.
