
ਸਰਹਿੰਦ, ਥਾਪਰ:
ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਸੈਕਰਡ ਹਾਰਟ ਸਕੂਲ ਚੰਡੀਗੜ ਰੋਡ ਭੈਰੋਪੁਰ ਦੇ ਬੱਚਿਆਂ ਨੇ ਸੰਸਕ੍ਰਿਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।ਜਿਸ ਵਿਚ ਮਾਪਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।ਬੱਚਿਆਂ ਦੇ ਵੱਖ ਵੱਖ ਕਿਸਮ ਦੇ ਮੁਕਾਬਲੇ ਜਿਹਨਾਂ ਵਿੱਚ ਗੀਤ ਸੰਗੀਤ, ਕੰਨਿਆਂ ਭਰੂਣ ਹੱਤਿਆ, ਨਸ਼ਿਆਂ ਵਿਰੁੱਧ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਨਾਟਕ ਪੇਸ਼ ਕਰਕੇ ਅਧਿਆਪਕਾਂ ਤੇ ਆਪਿਆਂ ਨੂੰ ਮੰਤਰਮੁਗਧ ਕੀਤਾ। ਸਕੂਲ ਪ੍ਰਿੰਸੀਪਲ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਿੱਖਿਆ ਹੀ ਸਾਡੇ ਜੀਵਨ ਦਾ ਆਧਾਰ ਹੈ, ਇਸ ਤੋ ਬਿਨਾਂ ਕੋਈ ਦੇਸ਼ ਤੇ ਸਮਾਜ ਤਰੱਕੀ ਨਹੀ ਕਰ ਸਕਦਾ।ਉਹਨਾਂ ਕਿਹਾ ਕਿ ਸੈਕਰਡ ਹਾਰਟ ਸਕੂਲ ਸੀ. ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਹੈ ਅਤੇ ਬਹੁਤ ਹੀ ਕਿਫਾਇਤੀ ਦਰਾਂ ਤੇ ਬੱਚਿਆਂ ਤੋ ਫੀਸਾਂ ਤੇ ਫੰਡਜ਼ ਆਦਿ ਲਏ ਜਾਂਦੇ ਹਨ। ਇਹ ਸਕੂਲ ਪੂਰੀ ਤਰਾਂ ਏਅਰ ਕੰਡੀਸ਼ਨ ਹੈ ਸਮਾਰਟ ਕਲਾਸ ਰੂਮ ਲੈਬ ਤੇ ਵਿਦੇਸ਼ੀ ਭਾਸ਼ਾ ਦਾ ਵੀ ਗਿਆਨ ਦਿੱਤਾ ਜਾਂਦਾ ਹੈ। ਸਕੂਲ ਵੈਨ ਦੀ ਸੁਵਿਧਾ 15 ਕਿਲੋਮੀਟਰ ਤੱਕ ਹੈ । ਇਹ ਸਕੂਲ ਏ ਵਰਲਡ ਆਫ ਲਰਨਿੰਗ ਹੈ ਅਤੇ ਸਾਲ 2026-27 ਲਈ ਰਜਿਸਟਰੇਲਨ ਤੇ ਦਾਖਲਾ ਸ਼ੁਰੂ ਹੈ।ਮਾਪੇ ਕਿਸੇ ਵੀ ਦਿਨ ਸਕੂਲ ਵਿਚ ਆ ਕੇ ਆਪਣੇ ਬੱਚਿਆਂ ਦਾ ਦਾਖਲਾ ਕਰਵਾ ਸਕਦੇ ਹਨ।
——————————
This news is auto published from an agency/source and may be published as received.
