
ਜਿਲ੍ਹਾ ਅਗਰਵਾਲ ਸਮਾਜ ਸਭਾ ਵਲੋਂ ਏ.ਡੀ.ਸੀ ਪਰਵੀਨ ਸਿੰਗਲਾ ਦਾ ਸਨਮਾਨ ਬਸੀ ਪਠਾਣਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਵੇਂ ਸਹਾਇਕ ਕਮਿਸ਼ਨਰ (ਜਰਨਲ) ਪਰਵੀਨ ਸਿੰਗਲਾ ਵੱਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ। ਇਸ ਮੌਕੇ ਜਿਲ੍ਹਾ ਅਗਰਵਾਲ ਸਮਾਜ ਸਭਾ ਦੇ ਵਫ਼ਦ ਵਲੋਂ ਜਿਲ੍ਹਾ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਪਰਵੀਨ ਸਿੰਗਲਾ ਸਹਾਇਕ ਕਮਿਸ਼ਨਰ (ਜਰਨਲ) ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਣ ਦਾ ਸਵਾਗਤ ਕਰਦੇ ਹੋਏ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਵਫ਼ਦ ਵਿੱਚ ਸ਼ਾਮਿਲ ਮੈਂਬਰਾਂ ਨੇ ਏ.ਡੀ.ਸੀ ਨਾਲ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੇ ਨਾਲ ਨਾਲ ਹੋਰ ਕਈ ਪਹਿਲੂਆਂ ਤੇ ਚਰਚਾ ਵੀ ਕੀਤੀ। ਜਿਲ੍ਹਾ ਅਗਰਵਾਲ ਸਮਾਜ ਸਭਾ ਵਲੋਂ ਪਰਵੀਨ ਸਿੰਗਲਾ ਨੂੰ ਅਗਰਸੇਨ ਮਹਾਰਾਜ ਦਾ ਚਿੱਤਰ ਸਨਮਾਨ ਚਿੰਨ੍ਹ ਦੇ ਰੂਪ ਵਿੱਚ ਦੇਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਪਰਵੀਨ ਸਿੰਗਲਾ ਨੇ ਸਭਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਦੀ ਸੇਵਾ 'ਚ ਕੋਈ ਕਸਰ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਨੂੰ ਲੈ ਕੇ ਉਹਨਾਂ ਨਾਲ ਦਫਤਰ ਵਿੱਚ ਸੰਪਰਕ ਕਰ ਸਕਦਾ ਹੈ। ਇਸ ਮੌਕੇ ਹਰਸ਼ ਗਰਗ ਪ੍ਰਧਾਨ ਅਗਰਵਾਲ ਸਮਾਜ ਸਭਾ ਬਸੀ ਪਠਾਣਾਂ,ਅਨੂਪ ਸਿੰਗਲਾ ਸਹਾਇਕ ਸਕੱਤਰ ਅਗਰਵਾਲ ਸਮਾਜ ਸਭਾ ਪੰਜਾਬ,ਵਿਨੇ ਗੁਪਤਾ, ਸ਼ਸ਼ੀ ਉੱਪਲ,ਸੀ.ਏ.ਅਸ਼ਵਨੀ ਗਰਗ ਆਦਿ ਹਾਜ਼ਰ ਸਨ।
——————————
This news is auto published from an agency/source and may be published as received.
