
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਤਹਿਗੜ੍ਹ ਸਾਹਿਬ
ਵਿਧਾਇਕ ਨੇ ਗ੍ਰਾਮ ਪੰਚਾਇਤ ਭੱਲ ਮਾਜਰਾ ਵਿਖੇ ਕਰੀਬ 3 ਲੱਖ 48 ਹਜ਼ਾਰ ਰੁਪਏ ਦੀ ਲਾਗਤ ਦੇ ਜਿੰਮ ਦਾ ਕੀਤਾ ਉਦਘਾਟਨ ਨੌਜਵਾਨਾਂ ਨੂੰ ਸਿਹਤ ਬਣਾਉਣ ਅਤੇ ਬਿਮਾਰੀਆਂ ਰਹਿਤ ਜਿੰਦਗੀ
ਜਿਊਣ ਲਈ ਕੀਤਾ ਪ੍ਰੇਰਿਤ
ਫ਼ਤਹਿਗੜ੍ਹ ਸਾਹਿਬ, 23 ਫਰਵਰੀ:
ਨੌਜਵਾਨ ਪੀੜ੍ਹੀ ਨੂੰ ਨਸ਼ਿਆ ਵਰਗੀ ਭੈੜੀ ਬਿਮਾਰੀ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਕਸਰਤ ਨਾਲ ਜੋੜਨਾ ਸਮੇਂ ਦੀ ਲੋੜ ਹੈ। ਜਿਮ ਅਤੇ ਖੇਡ ਮੈਦਾਨਾਂ ਦੀ ਸੁਵਿਧਾ ਨਾਲ ਜਿੱਥੇ ਸਾਡੇ ਨੌਜਵਾਨ ਆਪਣੀ ਸਿਹਤ ਸੁਧਾਰ ਸਕਣਗੇ, ਉਥੇ ਖੇਡਾਂ ਵਿੱਚ ਇਲਾਕੇ ਦਾ ਨਾਮ ਰੋਸ਼ਨ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਲਖਬੀਰ ਸਿੰਘ ਰਾਏ ਅੱਜ ਗ੍ਰਾਮ ਪੰਚਾਇਤ ਭੱਲ ਮਾਜਰਾ ਵਿਖੇ ਕਰੀਬ 03 ਲੱਖ 48 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਜਿੰਮ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਖਿਡਾਰੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਮਜ਼ਬੂਤ ਕਰਦੀਆਂ ਹਨ।
ਵਿਧਾਇਕ ਲਖਬੀਰ ਸਿੰਘ ਰਾਏ ਪਿੰਡ ਦੇ ਨੌਜਵਾਨ ਨੂੰ ਰੋਜ਼ਾਨਾ ਪੱਧਰ ਤੇ ਜਿੰਮ ਨਾਲ ਜੁੜਕੇ ਚੰਗੀ ਸਿਹਤ ਬਣਾਉਣ ਅਤੇ ਬਿਮਾਰੀਆਂ ਰਹਿਤ ਜਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਨਾਲ ਨਗਦ ਰਾਸ਼ੀ ਦੇ ਕੇ ਨਿਵਾਜ਼ਿਆ ਜਾ ਰਿਹਾ ਹੈ। ਇਸ ਤੋਂ ਪਹਿਲਾ ਵਿਧਾਇਕ ਰਾਏ ਵੱਲੋਂ ਪਿੰਡ ਵਿਖੇ ਸਵ: ਸਤਨਾਮ ਸਿੰਘ ਖੱਟੜਾ ਦੀ ਯਾਦ ਵਿੱਚ ਲਗਾਏ ਖੂਨਦਾਨ ਕੈਂਪ ਅਤੇ ਯਾਦਗਾਰੀ ਗੇਟ ਦਾ ਉਦਘਾਟਨ ਕੀਤਾ।
ਵਿਧਾਇਕ ਰਾਏ ਨੇ ਕਿਹਾ ਕਿ ਸਤਨਾਮ ਸਿੰਘ ਖੱਟੜਾ ਇਕ ਚੰਗਾ ਖਿਡਾਰੀ ਸੀ ਜੋ ਇਲਾਕੇ ਦੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਖੱਟੜਾ ਵਰਗੇ ਖਿਡਾਰੀਆਂ ਤੋਂ ਸੇਧ ਲੈਣੀ ਚਾਹੀਦੀ ਹੈ। ਪਿੰਡ ਦੇ ਨੋਜਵਾਨਾਂ ਨੇ ਵਿਧਾਇਕ ਰਾਏ ਨੂੰ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਸਮਾਜਿਕ ਅਤੇ ਖੇਡ ਗਤੀਵਿਧੀਆ ਵਿੱਚ ਅੱਗੇ ਰਹਿਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਕਰਮਜੀਤ ਕੌਰ ਠੇਕੇਦਾਰ ਅਵਤਾਰ ਸਿੰਘ ਬਲਦੇਵ ਸਿੰਘ ਧਰਵਿੰਦਰ ਸਿੰਘ ਪੰਚ ਜਸ਼ਨਦੀਪ ਸਿੰਘ ਪੰਚ ਹਰਜਿੰਦਰ ਸਿੰਘ ਪੰਚ ਬਲਜਿੰਦਰ ਕੌਰ ਪੰਚ ਕਲੱਬ ਪ੍ਰਧਾਨ ਪਰਵਿੰਦਰ ਸਿੰਘ ਖਟੜਾ ਜਗਤਾਰ ਸਿੰਘ ਖਟੜਾ ਕੇਂਦਰ ਸਿੰਘ ਭੱਲ ਮਾਜਰਾ ਜਗਦੀਪ ਸਿੰਘ ਭੰਗੂ ਹਰਮੀਤ ਸਿੰਘ ਖਟੜਾ ਗੁਰਿੰਦਰ ਸਿੰਘ ਮਿੱਠਾ ਹਰਿੰਦਰ ਸਿੰਘ ਨਾਗਰਾ ਗੁਰਪ੍ਰੀਤ ਸਿੰਘ ਤੇਜੇ ਰਾਮ ਸਿੰਘ ਸੈਕਟਰੀ ਯਾਦ ਵੀ ਹਾਜ਼ਰ ਸਨ।
——————————
This news is auto published from an agency/source and may be published as received.
