ਸ਼ਿਵਾਲਾ ਮੰਦਿਰ ਗਹਿਰ ਗੰਭੀਰ ਹਰਨਾਮ ਨਗਰ ਵਿਖੇ ਮਨਾਇਆ ਗਿਆ ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ

ਸਰਹਿੰਦ, ਥਾਪਰ:

ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸ਼ਿਵਾਲਾ ਮੰਦਿਰ ਗਹਿਰ ਗੰਭੀਰ ਹਰਨਾਮ ਨਗਰ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਡੇਰਾ ਬਾਬਾ ਬੁੱਧ ਦਾਸ ਬਸੀ ਪਠਾਣਾਂ ਦੇ ਮਹੰਤ ਡਾ ਆਫ਼ਤਾਬ ਸਿੰਘ (ਸਪੁੱਤਰ ਚੇਲਾ ਸਵ. ਮਹੰਤ ਡਾ. ਸਿਕੰਦਰ ਸਿੰਘ) ਪੁਹੰਚੇ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸ਼ਿਵਰਾਤਰੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਅਤੇ ਸਮਾਜ ਦੇ ਹਰ ਇੱਕ ਵਰਗ ਵਲੋਂ ਮਨਾਇਆ ਜਾਂਦਾ ਹੈ।ਇਸ ਮੌਕੇ ਬਾਬਾ ਬਲਵੰਤ ਸਿੰਘ ਸੇਵਾਦਾਰ, ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਦੀਦਾਰ ਸਿੰਘ ਦਾਰੀ, ਗੁਰਸ਼ੇਰ ਸਿੰਘ ਆਦਿ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *