
ਵਿਧਾਇਕ ਰਾਏ ਨੇ ਪਟਿਆਲਾ ਸਰਹਿੰਦ ਰੋਡ ਤੋਂ ਸੇਹਰਾ ਸੇਹਰੀ ਤੱਕ ਬਣਨ ਵਾਲੀ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ
ਫ਼ਤਹਿਗੜ੍ਹ ਸਾਹਿਬ, 14 ਫਰਵਰੀ
ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਸਰਹਿੰਦ ਪਟਿਆਲਾ ਰੋਡ ਤੋਂ ਸੇਹਰਾ ਸੇਹਰੀ ਤੱਕ ਬਣਨ ਵਾਲੀ 10.18 ਕਿਲੋਮੀਟਰ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਸੜਕ ਦੇ ਬਣਨ ਨਾਲ ਜਿੱਥੇ ਰਾਜਪੁਰਾ ਬਹਾਦਰਗੜ੍ਹ ਜਾਣ ਵਾਲੇ ਰਾਹਗੀਰਾਂ ਨੂੰ ਆਸਾਨੀ ਹੋਵੇਗੀ। ਉੱਥੇ ਹੀ ਇਲਾਕੇ ਦੇ ਲੋਕਾਂ ਨੂੰ ਵੀ ਆਉਣ ਜਾਣ ਦੇ ਵਿੱਚ ਸੌਖ ਹੋਵੇਗੀ।
ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਜਿੱਥੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਿੱਖਿਆ ਕ੍ਰਾਂਤੀ ਦਾ ਕੰਮ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਹੈ, ਉੱਥੇ ਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾ ਕੇ ਲੋਕਾਂ ਨੂੰ ਇਲਾਜ ਦੇ ਵਿੱਚ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੀਆਂ ਸੜਕਾਂ ਨੂੰ ਨਵੀਆਂ ਬਣਾਉਣ ਦੇ ਲਈ ਕੰਮ ਜੰਗੀ ਪੱਧਰ ਤੇ ਜਾਰੀ ਹੈ।
ਇਸੇ ਦੇ ਤਹਿਤ ਅੱਜ ਪਟਿਆਲਾ ਸਰਹਿੰਦ ਰੋਡ ਤੋਂ ਸੇਹਰਾ ਸੇਹਰੀ (ਵਾਇਆ ਨਲੀਨੀ, ਮੂਲੇਪੁਰ ਸੈਪਲਪੁਰ, ਮੁਹੰਮਦੀਪੁਰ) ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਸੜਕ ਦੀ ਕੁੱਲ ਲੰਬਾਈ 10.18 ਕਿਲੋਮੀਟਰ ਹੈ ਅਤੇ ਕਰੀਬ 2.36 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੰਮ ਕਰਵਾਇਆ ਜਾ ਰਿਹਾ।
ਰਾਜਪੁਰਾ ਬਹਾਦਰਗੜ੍ਹ ਜਾਣ ਵਾਲੇ ਰਾਹਗੀਰਾਂ ਨੂੰ ਇਸ ਸੜਕ ਦੇ ਬਣਨ ਨਾਲ ਵੱਡੀ ਰਾਹਤ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਪਰਿਸ਼ਦ ਮੈਂਬਰ ਬਲਜਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਹਰਮੇਸ਼ ਸਿੰਘ ਛੰਨਾ, ਸਰਪੰਚ ਰਾਜਦੀਪ ਰਾਜੂ, ਸਰਪੰਚ ਅਰਸ਼ਦੀਪ ਸ਼ਰਮਾ, ਸਰਪੰਚ ਗੁਰਦੀਪ ਲਾਲਾ, ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਨਲੀਨੀ, ਮੂਲੇਪੁਰ ਦੇ ਸਰਪੰਚ ਦਿਲਦਾਰ ਮੁਹੰਮਦ, ਬੱਗਾ ਨਲੀਨੀ, ਗੁਰਪ੍ਰੀਤ ਭਿੰਡਰ, ਬਹਾਦਰ ਖਾਨ ਦਫਤਰ ਸਕੱਤਰ, ਹਰਭਜਨ ਸਿੰਘ, ਦਰਸ਼ਨ ਸਿੰਘ ਪੰਡਰਾਲੀ, ਲਖਵਿੰਦਰ ਸਿੰਘ ਜਾਗੋ, ਜੋਤੀ ਸਾਧੂਗੜ, ਬਲਵਿੰਦਰ ਸਰਪੰਚ ਨੌਲਖਾ, ਹਾਕਮ ਸਿੰਘ ਮੂਲੇਪੁਰ ਆਦਿ ਵੀ ਹਾਜ਼ਰ ਸਨ।
——————————
This news is auto published from an agency/source and may be published as received.
