
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ
ਵਿਸ਼ੇਸ ਲੋੜਾਂ ਵਾਲੇ ਬੱਚਿਆ ਦੇ ਹੁਨਰ ਅਤੇ ਕਲਾਂ ਨੂੰ ਹੋਰ ਨਿਖਾਰਨ ਲਈ ਬੱਚਿਆ ਨੂੰ ਮਿਹਨਤ ਕਰਵਾਉਣ ਦੀ ਲੋੜ-ਵਿਧਾਇਕ ਰਾਏ ਸਿੱਖਿਆ ਵਿਭਾਗ ਵੱਲੋਂ ਰਾਜ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ
ਫਤਹਿਗੜ੍ਹ ਸਾਹਿਬ, 13 ਫਰਵਰੀ
ਸਿੱਖਿਆ ਵਿਭਾਗ ਪੰਜਾਬ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਰਾਜ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਅੰਦਰ ਲੁਕੇ ਹੋਏ ਹੁਨਰ ਨੂੰ ਉਭਾਰਨਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਪ੍ਰਗਟ ਕਰਨ ਲਈ ਮੰਚ ਮੁਹੱਈਆ ਕਰਵਾਉਣਾ ਸੀ। ਇਸ ਸਮਾਗਮ ਵਿੱਚ ਪੰਜਾਬ ਭਰ ਵਿੱਚੋਂ ਸਾਰੇ ਜ਼ਿਲਿਆਂ ਦੁਆਰਾ ਸ਼ਮੂਲੀਅਤ ਕੀਤੀ ਗਈ।
ਇਸ ਪ੍ਰੋਗਰਾਮ ਮੌਕੇ ਪਹੁੰਚੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ੇਸ ਲੋੜਾਂ ਵਾਲੇ ਬੱਚੇ ਸਮਾਜ ਦਾ ਹੀ ਹਿੱਸਾ ਹਨ, ਸਾਡਾ ਫਰਜ਼ ਬਣਦਾ ਹੈ ਇਨ੍ਹਾਂ ਦੀ ਪ੍ਰਤਿਭਾ ਅਤੇ ਹੁਨਰ ਨੂੰ ਨਿਖਾਰਣ ਲਈ ਅਜਿਹੇ ਮੁਕਾਬਲੇ ਕਰਵਾਏ ਜਾਣੇ ਅਤਿ ਜਰੂਰੀ ਹਨ। ਉਨ੍ਹਾਂ ਕਿਹਾ ਕਿ ਮਿਹਨਤ ਅਤੇ ਜ਼ਜਬੇ ਨਾਲ ਹਰ ਮੰਜ਼ਿਲ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਵਿਸ਼ੇਸ ਲੋੜਾਂ ਵਾਲੇ ਬੱਚਿਆ ਦੇ ਹੁਨਰ ਅਤੇ ਕਲਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆ। ਉਨ੍ਹਾਂ ਵਿਸ਼ੇਸ ਲੋੜਾਂ ਵਾਲੇ ਬੱਚਿਆ ਨੂੰ ਸਿਖਲਾਈ ਅਤੇ ਪੜ੍ਹਾਈ ਕਰਵਾਉਣ ਵਾਲੇ ਅਧਿਆਪਕਾਂ ਨੂੰ ਅਜਿਹੇ ਬੱਚਿਆ ਦੇ ਹੁਨਰ ਅਤੇ ਕਲਾਂ ਨੂੰ ਹੋਰ ਨਿਖਾਰਨ ਲਈ ਮਿਹਨਤ ਕਰਵਾਉਣ ਦੇ ਜ਼ੋਰ ਦਿੱਤਾ।
ਇਸਤੋਂ ਪਹਿਲਾਂ ਉਪ ਜਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਜੀਤ ਕੌਰ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਪਹਿਲਾਂ ਬਲਾਕ ਪੱਧਰ ਦੇ ਮੁਕਾਬਲਿਆਂ ਵਿੱਚ ਅੱਵਲ ਰਹੇ ਅਤੇ ਉਪਰੰਤ ਜਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਅੱਵਲ ਰਹਿਣ ਵਾਲੇ ਵਿਦਿਆਰੀਆਂ ਵੱਲੋਂ ਆਪਣੀ ਪ੍ਰਤਿਭਾ ਦਾ ਵਿਲੱਖਣ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਸਟੇਜ , ਵੋਕੇਸ਼ਨਲ ਪ੍ਰਦਸ਼ਨੀਆਂ ਰਾਹੀਂ ਕੀਤਾ ਅਲੱਗ ਅਲੱਗ ਪ੍ਰਦਰਸ਼ਨੀਆਂ ਲਗਾ ਕੇ ਕੀਤਾ।

ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਸ ਹਰਿੰਦਰ ਸਿੰਘ ਬਧੋਂਛੀ ਵੱਲੋ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਸਪੈਸ਼ਲ ਤੌਰ ਤੇ 01 ਲੱਖ 75 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਇਸ ਸਮੇਂ ਉੱਪ ਜਿਲ੍ਹਾ ਸਿੱਖਿਆ ਅਫਸਰ(ਸੈਕੰਡਰੀ) ਸ੍ਰੀ ਦੀਦਾਰ ਸਿੰਘ ਮਾਂਗਟ, ਬੀ ਪੀ ਈ ਓ ਸ੍ਰੀ ਹਰਵੇਲ ਸਿੰਘ ਭੰਗੂ, ਸ੍ਰੀ ਸੰਦੀਪ ਕੁਮਾਰ, ਸ੍ਰੀ ਅੱਛਰਪਾਲ ਸ਼ਰਮਾ, ਸ੍ਰੀ ਪ੍ਰਿਤਪਾਲ ਸਿੰਘ, ਡਾਕਟਰ ਕੁਲਦੀਪ ਸਿੰਘ ਦੀਪ,ਮਨਪ੍ਰੀਤ ਸਿੰਘ ਸਟੇਟ ਪ੍ਰਬੰਧਕੀ ਅਫ਼ਸਰ,ਗੁਰਜੋਤ ਸਿੰਘ ਸਹਾਇਕ ਡਾਇਰੈਕਟਰ, ਸੀ ਐੱਚ ਟੀ ਰਾਜੇਸ਼ ਕੁਮਾਰ, ਤੇਜਵੰਤ ਸਿੰਘ, ਕਰਨੈਲ ਸਿੰਘ,ਨਵਰੀਤ ਕੌਰ, ਸੁਖਪਾਲ ਸਿੰਘ, ਸਟੇਜ ਸਕੱਤਰ ਵਨਿਕਾ ਸ਼ਰਮਾ,ਮੀਡੀਆ ਟੀਮ ਜਰਨੈਲ ਸਿੰਘ ਸਹੋਤਾ , ਸੁਖਜੀਤ ਸਿੰਘ ਮਾਵੀ ਹਾਜਿਰ ਸਨ।
——————————
This news is auto published from an agency/source and may be published as received.
