
ਵਿਧਾਇਕ ਰਾਏ ਨੇ ਸਰਕਾਰੀ ਸਕੂਲ ਸੰਗਤਪੁਰ ਸੋਢੀਆਂ ਵਿਖੇ 39 ਲੱਖ ਨਾਲ ਬਣਨ ਵਾਲੀਆਂ ਨਵੀਆਂ ਲੈਬਜ ਦਾ ਰੱਖਿਆ ਨੀਂਹ ਪੱਥਰ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਯਤਨਸ਼ੀਲ-ਲਖਬੀਰ ਸਿੰਘ ਰਾਏ

ਫਤਿਹਗੜ੍ਹ ਸਾਹਿਬ, 07 ਫਰਵਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ 39 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਬਣਨ ਵਾਲੀਆਂ ਲੈਬਜ ਦਾ ਨੀਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਪੁੱਟੇ ਗਏ ਹਨ, ਜਿਨਾਂ ਦੀ ਬਦੌਲਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਵੱਡੀਆਂ ਮੱਲਾਂ ਮਾਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਲਈ ਵੀ ਵੱਡਾ ਬਜ਼ਟ ਰੱਖਿਆ ਗਿਆ ਤਾਂ ਜੋ ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍.ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਦੇ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਕਾਨਵੈਂਟ ਸਕੂਲਾਂ ਦੇ ਬਰਾਬਰ ਲਿਆਉਣ ਲਈ ਯਤਨਸ਼ੀਲ ਹੈ। ਜਿਹੜੀਆਂ ਸੁਵਿਧਾਵਾਂ ਕਾਨਵੈਂਟ ਸਕੂਲਾਂ ਦੇ ਵਿੱਚ ਮਿਲਦੀਆਂ ਹਨ ਉਹ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ ਤਾਂ ਜ਼ੋ ਵਿਦਿਆਰਥੀ ਨਿਗੁਣੀਆਂ ਫੀਸਾਂ ਦੇ ਉੱਤੇ ਸਿੱਖਿਆ ਹਾਸਿਲ ਕਰ ਸਕਣ। ਉਹਨਾਂ ਦੱਸਿਆ ਕਿ ਸਰਕਾਰੀ ਸੈਕੰਡਰੀ ਸਕੂਲ ਸੰਗਤਪੁਰ ਸੋਢੀਆਂ ਵਿਖੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੀਆਂ ਲੈਬਜ ਬਣਾਈਆਂ ਜਾ ਰਹੀਆਂ ਹਨ ਜਿਸਦੇ ਮੁਕੰਮਲ ਹੋਣ ਨਾਲ ਵਿਦਿਆਰਥੀ ਸਾਇੰਸ ਵਿਸ਼ੇ ਸਮੇਂਤ ਹੋਰ ਤਕਨੀਕੀ ਵਿੱਦਿਆ ਹਾਸਿਲ ਕਰ ਸਕਣਗੇ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਅੰਤ ਵਿੱਚ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਪ੍ਰਿੰਸੀਪਲ ਅਤੇ ਗ੍ਰਾਮ ਪੰਚਾਇਤ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਮੋਮੈਂਟੋ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸਰਬਜੀਤ ਸਿੰਘ, ਸਮਾਜ ਸੇਵੀ ਮਨੀ ਚੋਪੜਾ, ਰਾਜ ਦਵਿੰਦਰ ਲਾਡੀ, ਸਰਪੰਚ ਗੁਰਜੰਟ ਸਿੰਘ, ਬਲਾਕ ਨੋਡਲ ਅਫਸਰ ਸੰਦੀਪ ਜੈਨ, ਲੈਕਚਰਾਰ ਸੰਦੀਪ ਸੂਦ, ਸਰਪੰਚ ਇੰਦਰਦੀਪ ਸਿੰਘ, ਸਰਪੰਚ ਨਿਰਮਲ ਸਿੰਘ, ਸਰਪੰਚ ਮਲਕੀਤ ਸਿੰਘ, ਕਰਮਜੀਤ ਸਿੰਘ ਜੋਗੀ, ਪੰਚ ਦਰਸ਼ਨ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਮੈਨ ਅਮਨਦੀਪ ਕੌਰ, ਹਰਜਤਿੰਦਰ ਸਿੰਘ, ਬਿਕਰਮਜੀਤ ਸਿੰਘ, ਗੁਰਸਤਵੀਰ ਕੌਰ, ਅਮਨਦੀਪ ਕੌਰ, ਹਰਕੰਵਲਜੀਤ ਕੌਰ, ਬਲਜੀਤ ਕੌਰ, ਜਤਿੰਦਰਪਾਲ ਸਿੰਘ, ਰੋਸਾ ਸਿੰਘ, ਤਰੁਣ ਮਿੱਤਲ, ਕੁਲਜਿੰਦਰ ਕੌਰ, ਕਮਲਜੀਤ ਕੌਰ, ਜਸਵੀਰ ਕੌਰ, ਸੁਨੀਤਾ ਰਾਣੀ, ਰਮਨਦੀਪ ਕੌਰ, ਇਕਬਾਲ ਕੌਰ, ਵਰਿੰਦਰ ਸਿੰਘ, ਗੁਰਦੀਪ ਸਿੰਘ, ਹਰਵੀਰ ਸਿੰਘ, ਲਖਬੀਰ ਸਿੰਘ, ਜਸਵਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ, ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ।
——————————
This news is auto published from an agency/source and may be published as received.
